ਕੁਰਾਲੀ, (ਬਠਲਾ)— ਕੁਰਾਲੀ-ਮੁੱਲਾਂਪੁਰ ਮਾਰਗ 'ਤੇ ਪਿੰਡ ਮਾਜਰਾ ਸਥਿਤ ਚੌਰਾਸਤੇ 'ਤੇ ਹੋਏ ਭਿਆਨਕ ਹਾਦਸੇ ਦੌਰਾਨ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਜਦੋਂ ਦੋਵੇਂ ਭੈਣ-ਭਰਾ ਰੋਪੜ ਜ਼ਿਲੇ ਦੇ ਪਿੰਡ ਖਾਬੜਾ ਤੋਂ ਚੰਡੀਗੜ੍ਹ ਜਾ ਰਹੇ ਸਨ ਤਾਂ ਮਾਜਰਾ ਸਥਿਤ ਚੌਰਸਤੇ ਤੋਂ ਚੰਡੀਗੜ੍ਹ ਵੱਲ ਮੁੜੇ ਤਾਂ ਪਿਛੋਂ ਕਿਸੇ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਦੌਰਾਨ ਮੋਟਰਸਾਈਕਲ ਪਿੱਛੇ ਬੈਠੀ ਨੌਜਵਾਨ ਲੜਕੀ (20) ਵਾਹਨ ਦੇ ਟਾਈਰਾਂ ਅੱਗੇ ਡਿੱਗ ਗਈ ਜਿਸ ਦੌਰਾਨ ਉਸ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ। ਇਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦਾ ਭਰਾ ਹਬੀਬ ਖਾਨ ਗੰਭੀਰ ਜ਼ਖਮੀਂ ਹੋ ਗਿਆ। ਰਾਹਗੀਰਾਂ ਵਲੋਂ ਸੂਚਨਾਂ ਮਿਲਣ 'ਤੇ ਮੁੱਲਾਂਪੁਰ ਥਾਣਾ ਪੁਲਸ ਵਲੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਜਾਂਚ ਅਧਿਕਾਰੀ ਲੇਖਰਾਜ ਅਨੁਸਾਰ ਟੋਲ ਪਲਾਜ਼ਾ ਤੇ ਹੋਰ ਥਾਵਾਂ 'ਤੇ ਲੱਗੇ ਕੈਮਰਿਆਂ ਰਾਹੀਂ ਵਾਹਨ ਦੀ ਦੱਸੀ ਪਛਾਣ ਅਨੁਸਾਰ ਭਾਲ ਕੀਤੀ ਜਾਵੇਗੀ। ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਇਸ ਚੌਰਸਤੇ 'ਤੇ ਚੌਂਕ ਬਣਾਉਣ ਜਾਂ ਲਾਈਟਾਂ ਲਗਾਉਣ ਅਤੇ ਇਕ ਐਬੂਲੈਂਸ ਤੇ ਪੁਲਸ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੁਰਾਲੀ ਤੋਂ ਸਿਸਵਾਂ ਅਤੇ ਪੱਲਣਪੁਰ ਤੋਂ ਚੰਡੀਗੜ੍ਹ ਸੜਕ ਦਾ ਰਸਤਾ ਇਥੇ ਇਕੱਠਾ ਹੋਣ ਕਾਰਨ ਆਮ ਹੀ ਹਾਦਸੇ ਵਾਪਰਦੇ ਰਹਿੰਦੇ ਹਨ।
ਟਰੈਕਟਰ ਨੇ ਮਾਸੂਮ ਨੂੰ ਮਾਰੀ ਟੱਕਰ, ਮੌਤ
NEXT STORY