ਜਗਰਾਓਂ, (ਮਾਲਵਾ)- ਲੁਧਿਆਣਾ-ਮੋਗਾ ਮੁੱਖ ਮਾਰਗ ’ਤੇ ਵਾਪਰੇ ਸਡ਼ਕ ਹਾਦਸੇ ਦੌਰਾਨ ਇਕ ਨੌਜਵਾਨ ਲਡ਼ਕੀ ਦੀ ਮੌਤ, ਜਦਕਿ ਉਸਦੀ ਭੈਣ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਸ ਚੌਕੀ ਬੱਸ ਸਟੈਂਡ ਜਗਰਾਓਂ ਦੇ ਇੰਚਾਰਜ ਹੀਰਾ ਸਿੰਘ ਅਨੁਸਾਰ ਜਗਦੀਪ ਕੌਰ (24) ਪੁੱਤਰੀ ਹਰਬੰਸ ਸਿੰਘ ਵਾਸੀ ਚੌਂਕੀਮਾਨ ਜਗਰਾਓਂ ਵਿਖੇ ਜੈਨ ਚੈਰੀਟੇਬਲ ਹਸਪਤਾਲ ਵਿਖੇ ਕੰਮ ਕਰਦੀ ਸੀ। ਅੱਜ ਸਵੇਰ ਸਮੇਂ ਲੁਧਿਆਣਾ-ਮੋਗਾ ਮੁੱਖ ਮਾਰਗ ’ਤੇ ਐਕਟਿਵਾ ’ਤੇ ਆ ਰਹੀਆਂ ਦੋਵੇਂ ਭੈਣਾ ਜਗਦੀਪ ਕੌਰ ਤੇ ਮਨਦੀਪ ਕੌਰ ਨੂੰ ਟਰੱਕ ਦੀ ਫੇਟ ਵੱਜਣ ਕਾਰਣ, ਜਗਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮਨਦੀਪ ਕੌਰ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਜਗਰਾਓਂ ਵਿਖੇ ਭਰਤੀ ਕਰਵਾਇਆ ਗਿਆ ਹੈ। ਟਰੱਕ ਚਾਲਕ ਪ੍ਰੇਮ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਜਗਰਾਓਂ ਨੂੰ ਕਾਬੂ ਕਰ ਕੇ ਥਾਣਾ ਸਿਟੀ ਜਗਰਾਓਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਕਥਿਤ ਦੋਸ਼ੀ ਨੂੰ ਬਰ-ਜ਼ਮਾਨਤ ਰਿਹਾਅ ਕਰ ਦਿੱਤਾ ਗਿਆ ਹੈ।
ਭੋਜਨ ਦੇ ਨਾਲ-ਨਾਲ ਹਰ ਇਕ ਮਰੀਜ਼ ਨੂੰ ਦਿੱਤੀ ਜਾ ਰਹੀ ਹੈ ਖਾਣ-ਪੀਣ ਵਾਲੀ 'ਲਗਜ਼ਰੀ' ਕਿੱਟ : ਡੀ. ਸੀ.
NEXT STORY