ਭੀਖੀ, (ਤਾਇਲ)- ਪਿੰਡ ਹਮੀਰਗਡ਼੍ਹ ਢੈਪਈ ਵਿਖੇ ਛੱਤ ਤੋਂ ਡਿੱਗ ਕੇ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭੀਖੀ ਦੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਜਗਦੀਪ ਸਿੰਘ ਉਰਫ ਗੱਗੀ (29) ਪੁੱਤਰ ਪਰਮਜੀਤ ਸਿੰਘ ਵਾਸੀ ਹਮੀਰਗਡ਼੍ਹ ਢੈਪਈ ਬੀਤੀ ਰਾਤ ਪਿੰਡ ਦੇ ਹੀ ਆਪਣੇ ਦੋਸਤਾਂ ਨਾਲ ਇਕ ਪੋਲਟਰੀ ਫਾਰਮ ਦੇ ਚੁਬਾਰੇ ’ਚ ਬੈਠੇ ਸਨ ਤਾਂ ਜਗਦੀਪ ਸਿੰਘ ਕਿਸੇ ਨਾਲ ਫੋਨ ’ਤੇ ਗੱਲ ਕਰਦਾ ਹੋਇਆ ਫਾਰਮ ਦੀ ਛੱਤ ’ਤੇ ਆ ਗਿਆ। ਪੋਲਟਰੀ ਫਾਰਮ ਦੀ ਛੱਤ ਨੂੰ ਕੋਈ ਬਨੇਰਾ ਨਾ ਹੋਣ ਕਾਰਣ ਉਹ ਫੋਨ ’ਤੇ ਗੱਲ ਕਰਦਾ ਹੋਇਆ ਛੱਤ ਤੋਂ ਹੇਠਾਂ ਖੇਤ ਵਿਚ ਬਣੇ ਪੱਕੇ ਖਾਲ ਵਿਚ ਜਾ ਡਿੱਗਾ। ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਭੀਖੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਮ੍ਰਿਤਕ ਦੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਜਗਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ।
ਐਨ. ਆਰ. ਆਈਜ਼ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੋਵੇ ਤਾਂ ਮੇਰੇ ਨਾਲ ਕਰਨ ਸੰਪਰਕ : ਢੀਂਡਸਾ
NEXT STORY