ਸੰਗਤ ਮੰਡੀ, (ਮਨਜੀਤ)- ਸਥਾਨਕ ਮੰਡੀ ਸਥਿਤ ਘਰ ਦੀ ਕੰਧ 'ਤੇ ਲੱਗੇ ਫਲੈਕਸ ਬੋਰਡ ਨੂੰ ਉਤਾਰਦੇ ਸਮੇਂ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੁਨੀਸ਼ ਕੁਮਾਰ (22) ਪੁੱਤਰ ਖੁਸ਼ੀ ਰਾਮ ਆਪਣੇ ਘਰ ਦੀ ਕੰਧ 'ਤੇ ਲੱਗੇ ਫਲੈਕਸ ਬੋਰਡ ਨੂੰ ਉਤਾਰ ਰਿਹਾ ਸੀ ਕਿ ਬੋਰਡ ਘਰ ਉਪਰ ਦੀ ਲੰਘ ਰਹੀ 11 ਹਜ਼ਾਰ ਵਾਟ ਦੀ ਬਿਜਲੀ ਦੀ ਤਾਰ ਨਾਲ ਟਕਰਾ ਗਿਆ ਜਿਸ ਕਾਰਨ ਕਰੰਟ ਫਲੈਕਸ 'ਚ ਆਉਣ ਕਾਰਨ ਉਸ ਨੂੰ ਹੱਥ ਪਾਈ ਬੈਠੇ ਨੌਜਵਾਨ ਨੂੰ ਲੱਗ ਗਿਆ। ਮੁਨੀਸ਼ ਕੁਮਾਰ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਵੱਲੋਂ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਦੱਸਣਾ ਬਣਦਾ ਹੈ ਕਿ ਮੁਨੀਸ਼ ਕੁਮਾਰ ਸਥਾਨਕ ਮੰਡੀ ਸਥਿਤ ਪੋਸਟ ਆਫ਼ਿਸ 'ਚ ਡੇਲੀਵੇਜ 'ਤੇ ਲੱਗ ਕੇ ਚਿੱਠੀਆਂ ਵੰਡਣ ਦਾ ਕੰਮ ਕਰਦਾ ਸੀ। ਹਾਲੇ ਉਹ ਕੁਆਰਾ ਸੀ। ਅਚਨਚੇਤ ਹੋਈ ਮੌਤ ਕਾਰਨ ਸਮੁੱਚੀ ਮੰਡੀ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਪੰਜਾਬ 'ਚ ਮੰਗਲਵਾਰ ਤੱਕ ਸੀਤ ਲਹਿਰ 'ਚ ਨਹੀਂ ਹੋਵੇਗੀ ਕੋਈ ਕਮੀ
NEXT STORY