ਫਿਰੋਜ਼ਪੁਰ/ਗੁਰੂਹਰਸਹਾਏ, (ਮਲਹੋਤਰਾ, ਆਨੰਦ, ਸੁਦੇਸ਼)– ਪਿੰਡ ਚੱਕ ਕੰਧੇ ਸ਼ਾਹ ਵਿਚ ਹੋਏ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦਾ ਪਿਓ ਜ਼ਖਮੀ ਹੋ ਗਿਆ। ਹਾਦਸਾ ਐਤਵਾਰ ਸ਼ਾਮ ਨੂੰ ਹੋਇਆ। ਥਾਣਾ ਲੱਖੋਕੇ ਬਹਿਰਾਮ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ।
ਏ. ਐੱਸ. ਆਈ. ਸੁਖਚੈਨ ਸਿੰਘ ਅਨੁਸਾਰ ਗੁਰਮੀਤ ਸਿੰਘ ਪਿੰਡ ਮਾਡ਼ੇਕਲਾਂ ਨੇ ਬਿਆਨ ਦੇ ਦੱਸਿਆ ਕਿ ਉਸਦਾ ਵੱਡਾ ਭਰਾ ਬਲਜੀਤ ਸਿੰਘ ਅਤੇ ਪਿਤਾ ਲਖਬੀਰ ਸਿੰਘ ਖੇਤਾਂ ਦੀਆਂ ਪਾਣੀ ਦੀਆਂ ਮੋਟਰਾਂ ਠੀਕ ਕਰਵਾਉਣ ਲਈ ਮੈਕੈਨਿਕ ਨੂੰ ਲੈਣ ਲਈ ਪਿੰਡ ਚੱਕ ਮੇਘਾ ਵੀਰਾਨ ਗਏ ਸਨ। ਉਹ ਫਾਜ਼ਿਲਕਾ ਰੋਡ ਟੀ ਪੁਆਇੰਟ ’ਤੇ ਖਡ਼ਾ ਹੋ ਕੇ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਜਦ ਉਸਦਾ ਪਿਤਾ ਅਤੇ ਭਰਾ ਵਾਪਸ ਆ ਰਹੇ ਸਨ ਤਾਂ ਫਾਜ਼ਿਲਕਾ ਵਲੋਂ ਜਾ ਰਹੀ ਤੇਜ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਸਦੇ ਭਰਾ ਬਲਜੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਗੰਭੀਰ ਜ਼ਖਮੀ ਪਿਤਾ ਮੁਕਤਸਰ ਦੇ ਹਸਪਤਾਲ ’ਚ ਦਾਖਲ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਕਾਰ ਨੰਬਰ ਦੇ ਆਧਾਰ ’ਤੇ ਦੋਸ਼ੀ ਕਾਰ ਚਾਲਕ ਦੀ ਪਛਾਣ ਕੀਤੀ ਜਾ ਰਹੀ ਹੈ।
ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦੇ ਮਰੀਜ਼ ਘਟੇ ਪਰ ਸਰਕਾਰ ਨੇ ਫਿਰ ਵੀ ਵਧਾਈ ਚੌਕਸੀ
NEXT STORY