ਜਲਾਲਾਬਾਦ,(ਸੇਤੀਆ,ਬਜਾਜ) : ਜਲਾਲਾਬਾਦ ਦੇ ਡੰਗਰ ਹਸਪਤਾਲ ਰੋਡ 'ਤੇ ਦੇਰ ਰਾਤ ਸੈਲੂਨ ਤੋਂ ਵਾਪਸ ਪੀ. ਜੀ. ਜਾ ਰਹੀ ਲੜਕੀ 'ਤੇ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਜਿਸ ਦੌਰਾਨ ਲੜਕੀ ਗੰਭੀਰ ਜ਼ਖਮੀ ਹੋ ਗਈ।
ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਡੀ. ਏ. ਵੀ ਕਾਲਜ ਰੋਡ 'ਤੇ ਇਕ ਸੈਲੂਨ 'ਚੋਂ ਸੁਖਵੀਰ ਕੌਰ ਵਾਸੀ ਜੀਰਾ ਨਾਮਕ ਲੜਕੀ ਆਪਣੇ ਕਮਰੇ (ਪੀ.ਜੀ.) 'ਚ ਵਾਪਿਸ ਜਾ ਰਹੀ ਸੀ, ਜਦ ਉਹ ਡੰਗਰ ਹਸਪਤਾਲ ਨੇੜੇ ਪਹੁੰਚੀ ਤਾਂ ਪਿਛੇ ਤੋਂ ਮੋਟਰਸਾਈਕਲ 'ਤੇ ਆਏ ਕੁੱਝ ਨੌਜਵਾਨਾਂ ਵਲੋਂ ਲੜਕੀ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਲੜਕੀ ਨੇ ਫੋਨ ਨਹੀਂ ਛੱਡਿਆ ਤਾਂ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਉਸ ਦੇ ਪੇਟ 'ਚ ਮਾਰ ਦਿੱਤਾ ਤੇ ਫਰਾਰ ਹੋ ਗਏ। ਰਾਹਗੀਰਾਂ ਵਲੋਂ ਲੜਕੀ ਨੂੰ ਜ਼ਖਮੀ ਹਾਲਤ 'ਚ ਨੇੜੇ ਦੇ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਤੇ ਨਿਜੀ ਹਸਪਤਾਲ ਵਾਲਿਆਂ ਨੇ ਸਰਕਾਰੀ ਹਸਪਤਾਲ 'ਚ ਇਲਾਜ ਕਰਵਾਉਣ ਲਈ ਭੇਜ ਦਿੱਤਾ । ਲੜਕੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ, ਜਿਥੇ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੰਜਾਬ ’ਚ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਤਕਨੀਕੀ ਸੰਸਥਾਵਾਂ 31 ਮਾਰਚ ਤੱਕ ਬੰਦ
NEXT STORY