ਲੁਧਿਆਣਾ (ਸੰਜੇ ਗਰਗ)— ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਬੁੱਧਵਾਰ ਨੂੰ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ 'ਚ ਜ਼ਿਲਾ ਲੁਧਿਆਣਾ ਦੇ 1160751 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ 'ਚ 619188 ਮਰਦ, 541563 ਔਰਤਾਂ ਅਤੇ 16 ਤੀਜੇ ਲਿੰਗ ਵਾਲੇ ਵੋਟਰ ਸ਼ਾਮਲ ਹਨ। ਅਗਰਵਾਲ ਨੇ ਦੱਸਿਆ ਕਿ ਪੁਲਸ ਕਮਿਸ਼ਨਰੇਟ ਲੁਧਿਆਣਾ ਅਧੀਨ ਆਉਂਦੇ ਖੇਤਰ 'ਚ 13 ਅਤਿ ਸੰਵੇਦਨਸ਼ੀਲ ਅਤੇ 128 ਸੰਵੇਦਨਸ਼ੀਲ ਪੋਲਿੰਗ ਬੂਥ ਹਨ, ਜਿੱਥੇ ਕਿ 3159 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸੇ ਤਰ੍ਹਾਂ ਲੁਧਿਆਣਾ ਦਿਹਾਤੀ (ਜਗਰਾਓਂ ਪੁਲਸ) 'ਚ 24 ਅਤਿ ਸੰਵੇਦਨਸ਼ੀਲ ਅਤੇ 66 ਸੰਵੇਦਨ ਸ਼ੀਲ ਪੋਲਿੰਗ ਬੂਥ ਹਨ, ਜਿੱਥੇ ਕਿ 1571 ਮੁਲਾਜ਼ਮ ਲਗਾਏ ਗਏ ਹਨ। ਇਸ ਤੋਂ ਇਲਾਵਾ ਪੁਲਿਸ ਜ਼ਿਲਾ ਖੰਨਾ 'ਚ 21 ਅਤਿ ਸੰਵੇਦਨਸ਼ੀਲ ਅਤੇ 76 ਸੰਵੇਦਨਸ਼ੀਲ ਪੋਲਿੰਗ ਬੂਥ ਹਨ, ਜਿੱਥੇ ਕਿ 1012 ਮੁਲਾਜ਼ਮ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜਨ ਲਈ 10300 ਸਿਵਲ ਮੁਲਾਜ਼ਮਾਂ ਨੂੰ ਵੋਟਾਂ ਦੀ ਡਿਊਟੀ 'ਤੇ ਲਗਾਇਆ ਗਿਆ ਹੈ, ਜਦਕਿ 1200 ਮੁਲਾਜ਼ਮ ਵੋਟਾਂ ਦੀ ਗਿਣਤੀ ਦਾ ਕੰਮ ਦੇਖਣਗੇ।
ਨਾਬਾਲਗਾ ਨਾਲ ਨੌਜਵਾਨ ਵਲੋਂ ਬਲਾਤਕਾਰ, 2 ਮਹੀਨੇ ਬਾਅਦ ਖੁੱਲ੍ਹਿਆ ਰਾਜ਼
NEXT STORY