ਆਓ ਅੱਜ ਸਾਡੇ ਪੇਂਡੂ ਵਿਰਸੇ ਦੇ ਸਬੰਧ ਵਿੱਚ ਗੱਲਬਾਤ ਕਰੀਏ ਕੇ ਅੱਜ ਤੋਂ ਦਸ ਕੁ ਸਾਲ ਪਹਿਲਾ ਪਿੰਡਾਂ ਦੇ ਅੰਦਰ ਪਿਆਰ ਅਤੇ ਥੁਕਾਵ ਦੀ ਕਿੰਨੀ ਡੂੰਘੀ ਸਾਂਝ ਸੀ। ਜਦ ਵੀ ਪਿੰਡ ਵਿੱਚ ਆਂਢ ਗੁਆਂਢ ਵਿੱਚ ਵਿਆਹ ਸ਼ਾਦੀ ਦੇ ਸਮਾਗਮ,ਧਾਰਮਿਕ ਪ੍ਰੋਗਰਾਮ ਹੁੰਦੇ ਸਨ ਤਾਂ ਲੋਕ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਰੱਖਦੇ, ਪਿੰਡ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਜਦੋਂ ਭਾਈ ਦੀ ਆਵਾਜ਼ ਆਉਂਦੀ ਹੈ ਕੇ ਨਗਰ ਵਾਸੀਆਂ ਨੂੰ ਬੇਨਤੀ ਕੀਤੀ ਜਾਦੀ ਹੈ ਕੇ ਭਾਈ ਜੋਰਾ ਸਿੰਘ ਦੇ ਘਰ ਕਾਕੇ ਜਾ ਗੁੱਡੀ ਦੇ ਵਿਆਹ ਸਮਾਗਮ ਹਨ ਤੇ ਵੱਧ ਤੋਂ ਵੱਧ ਦੁੱਧ ਭਾਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਾਉਣ ਦੀ ਕ੍ਰਿਪਾਲਤਾ ਕਰਨੀ, ਉਸੇ ਸਮੇਂ ਤੋਂ ਹੀ ਪਿੰਡ ਦੇ ਲੋਕ ਦੁੱਧ ਫੜਾਉਣਾ ਸ਼ੁਰੂ ਕਰ ਦਿੰਦੇ ਦੁੱਧ ਆਮੋ ਆਮ ਇਕੱਠਾ ਹੋ ਜਾਂਦਾ। ਪਰ ਅੱਜ ਕੱਲ ਦੀ ਨਵੀਂ ਪਨੀਰੀ ਨੂੰ ਇਹ ਸਭ ਗੱਲਾਂ ਬਾਰੇ ਬਹੁਤ ਘੱਟ ਪਤਾ ਹੈ। ਨਾਹੀਂ ਪਹਿਲਾ ਕੋਈ ਵੱਖਰੇ ਕਾਰਡ ਛਪਾਏ ਜਾਂਦੇ ਬੱਸ ਗੁਰਦੁਆਰਾ ਸਾਹਿਬ ਤੋਂ ਆਈ ਇਕ ਆਵਾਜ਼ ਤੇ ਹੀ ਸਾਰੇ ਪਿੰਡ ਵਾਲੇ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਸਨ। ਹੁਣ ਤਾਂ ਹਰੇਕ ਘਰ ਵਿੱਚ ਪਸ਼ੂ ਵੀ ਨਹੀਂ ਹਨ ਪਰ ਪਹਿਲੇ ਸਮੇਂ ਵਿੱਚ ਤਕਰੀਬਨ ਹੀ ਘਰਾਂ ਵਿੱਚ ਪਸੂ ਰੱਖੇ ਜਾਂਦੇ। ਹੁਣ ਜੇ ਕਿਸੇ ਦੇ ਪਸ਼ੂ ਤੇ ਦੁੱਧ ਵਾਦ ਹੈ ਵੀ ਤਾਂ ਉਹ ਹੁਣ ਸਾਰਾ ਇਕੱਠਾ ਕਰਕੇ ਨਜ਼ਦੀਕ ਬਣੇ ਹੋਏ ਡੇਅਰੀ ਫਾਰਮਾਂ ਵਿੱਚ ਪਾ ਦਿੰਦੇ ਹਨ। ਪਰ ਸਮੇਂ ਦੇ ਹਿਸਾਬ ਨਾਲ ਦੇਖਿਆਂ ਜਾਵੇ ਤਾਂ ਮਹਿੰਗਾਈ ਵੀ ਬਹੁਤ ਵਧ ਚੁੱਕੀ ਹੈ ।ਇਸ ਲਈ ਹੁਣ ਵਿਆਹ ਸ਼ਾਦੀਆਂ ਜਾਂ ਹੋਰ ਸਮਾਗਮਾ ਮੌਕੇ ਦੁੱਧ ਆਦਿ ਵਸਤਾਂ ਡੇਅਰੀ ਤੋਂ ਬਜ਼ਾਰੋ ਹੀ ਮਿਲਦੀਆਂ ਹਨ। ਇਸ ਤਰਾ ਕਰਕੇ ਸਾਡੀਆਂ ਕਈ ਸਾਰੀਆਂ ਪੇਂਡੂ ਸਾਂਝਾ ਟੁੱਟ ਰਹੀਆਂ ਹਨ। ਹੁਣ ਉਹ ਬੀਤਿਆਂ ਸਮਾਂ ਪਰਤ ਕੇ ਤਾਂ ਨਹੀਂ ਆ ਸਕਦਾ ਪਰ ਫਿਰ ਵੀ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪੇਂਡੂ ਭਾਈਚਾਰਕ ਸਾਂਝਾ ਬਾਰੇ ਜਾਣਕਾਰੀ ਹੋਣੀ ਜਾ ਦੇਣੀ ਬਹੁਤ ਜ਼ਰੂਰੀ ਹੈ।
ਸੁਖਚੈਨ ਸਿੰਘ, ਠੱਠੀ ਭਾਈ,(ਯੂਏੇਈ)
00971527632924
ਕਵਿਤਾ-ਮਾਸੂਮ ਪਰਿੰਦਾ
NEXT STORY