ਦੇਖ ਕੇ ਜੀਵਨੀ ਕਿਰਸਾਨੀ ਦੀ ,
ਸ਼ਾਹੂਕਾਰਾ ਦੀ ਕਰੀ ਬੇਈਮਾਨੀ ਦੀ,
ਬੇਰੁਜ਼ਗਾਰੀ ਦੇ ਇਹ ਸੰਤਾਪਦੀ,
ਕੀ ਗੱਲ ਕਰਾ ਪੰਜਾਬ ਦੀ ।
ਝੂਠਾ ਦੀ ਹੋਈ ਜਿੱਤਦੀ,
ਫੋਕੀ ਵਾਹ-ਵਾਹ ਨਿੱਤ ਦੀ,
ਸਿਰ ਹੋਏ ਬਾਨੀਆਂ ਦੇ ਹਿਸਾਬ ਦੀ,
ਕੀ ਗੱਲ ਕਰਾ ਪੰਜਾਬ ਦੀ ।
ਡੂੰਘੇ ਹੋÂ ੇਪਾਣੀ ਦੀ,
ਦਿਲਾਂ 'ਚੋਂ ਵਿਸਰੀ ਗੁਰਬਾਣੀ ਦੀ,
ਬੂਟਿਆਂ ਤੋਂ ਟੁੱਟੇ ਫੁੱਲਾਂ ਦੀ,
ਗੱਭਰੂਆਂ ਦੇ ਕਾਲੇ ਬੁੱਲ੍ਹਾਂ ਦੀ,
ਕੀ ਗੱਲ ਕਰਾ ਪੰਜਾਬ ਦੀ ।
ਜੂਏ 'ਚੋਂ ਹਾਰੇ ਜੱਟ ਦੀ,
ਘਰ-ਘਰ ਰੌਲੇ ਵੱਟ ਦੀ,
ਮਾਂ-ਬਾਪ ਦੇ ਹੁੰਦੇ ਇੱਜ਼ਤ ਦੇ ਖਿਲਵਾੜ ਦੀ,
ਧੀਆਂ ਨੂੰ ਮਾਰੇ ਪਾਪ ਦੀ,
ਕੀ ਗੱਲ ਕਰਾ ਪੰਜਾਬ ਦੀ ।
ਬੱਚੀਆਂ ਦੀ ਲੁੱਟ ਦੀ ਇੱਜ਼ਤ ਦੀ,
ਸਿਆਸਤਦਾਨਾ ਦੇ ਚੁੱਪ ਦੀ,
ਸੂਝਵਾਨਾਂ ਦੇ ਪਾਏ ਰੌਲਿਆ ਦੀ,
ਸਰਕਾਰਾ ਦੇ ਗੂੰਗੇ ਬੋਲਿਆ ਦੀ,
ਕੀ ਗੱਲ ਕਰਾ ਪੰਜਾਬ ਦੀ ।
ਠੇਕੇ ਤੇ ਮਿਲੇ ਅਵਸਰਾ ਦੀ,
ਕੁਝ ਰਿਸ਼ਵਤਖੋਰੀ ਅਫ਼ਸਰਾਂ ਦੀ,
ਜਾਤ-ਪਾਤ ਦੇ ਰੌਲੇ ਦੀ,
ਗੁਰੂ ਗ੍ਰੰਥ ਦੇ ਅਪਮਾਨ ਦੀ,
ਇਤਿਹਾਸ ਤੋਂ ਟੁੱਟੇ ਨੌਜਵਾਨ ਦੀ,
ਕੀ ਗੱਲ ਕਰਾ ਪੰਜਾਬ ਦੀ ।