ਕਹਿੰਦੇ ਨੇ.....
ਦੇਸ਼ ਆਜ਼ਾਦ ਹੋ ਗਿਆ.....
ਪਰ ਮੈਂ ਕਹਿੰਦੀ ਹਾਂ.....
ਹੈ ਸੁਤੰਤਰਤਾ ਵਾਲੀ ਗੱਲ ਕੋਈ??..
ਤਾਂ ਦੱਸੋ.....
ਸੁਰੱਖਿਅਤ ਕਰੋ ਮੇਰੇ ਦੇਸ਼ ਦੀ
ਹਰ ਧੀ ਨੂੰ....
ਤਾਂ ਮੰਨਾ ਮੈਂ...ਕਿ ਦੇਸ਼ ਆਜ਼ਾਦ ਏ.....।
ਛੋਟੀਆਂ ਛੋਟੀਆਂ ਬੱਚੀਆਂ....
ਜਿਹਨਾਂ ਹੱਸਣਾ ਵੀ ਨਹੀਂ ਸਿੱਖਿਆ....
ਚੜ੍ਹ ਰਹੀਆਂ ਨੇ ਬਲਾਤਕਾਰ ਦੀ ਬਲੀ.....
ਕੀ ਚੱਲਦਾ ਰਹੇਗਾ ਐਦਾ ਹੀ..??
ਦੇਸ਼ ਦੀ ਹਰ ਬੇਟੀ ਜਿੱਥੇ ਜਾਵੇ....
ਕਿਸੇ ਡਰ ਨਾਲ ਨਾ ਜਾਵੇ...ਕਰੋ ਉਪਰਾਲਾ..
ਤਾਂ ਮੰਨਾ ਮੈਂ...ਕਿ ਦੇਸ਼ ਆਜ਼ਾਦ ਏ....।
ਨੀ ਸਰਕਾਰੇ......
ਸਾਂਭ ਜਵਾਨੀ ਪੰਜਾਬ ਦੀ.......
ਦੇ ਰੋਜ਼ਗਾਰ.....
ਬੰਦ ਕਰ ਨਸ਼ੇ.....
ਕਰ ਗਰੀਬੀ ਦਾ ਖਾਤਮਾ....
ਤਾਂ ਮੰਨਾ ਮੈਂ...ਕਿ ਦੇਸ਼ ਆਜ਼ਾਦ ਏ....।
'ਨੀਤੂ ਰਾਮਪੁਰ' ਗੱਲਾਂ ਕਰੇ
ਸੱਚੀਆਂ..ਵਿਚਾਰੀਆਂ.......
ਧੀਆਂ ਰਹਿਣਗੀਆਂ ਮਰਦੀਆਂ....
ਅੰਦਰੇ ਅੰਦਰ ਸੜਦੀਆਂ........ਆਏ ਦਿਨ........
ਇਨਸਾਫ਼ ਦੀ ਉਮੀਦ ਨੇ ਜੋ ਕਰਦੀਆਂ....।
ਪੁੱਤਰਾਂ ਨੂੰ ਪੁੱਠੇ ਰਾਹੇ ਪਿਆ ਦੇਖ...
ਨੀ ਮਾਵੋ...ਆਏ ਦਿਨ ਹੋ ਰੋਂਦੀਆਂ....
ਤੁਸੀਂ ਹੀ ਕੋਈ ਜਾਦੂ ਕਰਦੋ....
ਦੇ ਦੇਵੋ ਐਸਾ ਛਿੱਟਾ.....
ਮੁੱਕ ਜਾਵੇ ਸਦਾ ਲਈ ਇਥੋਂ ਚਿੱਟਾ.....।
ਨੀਤੂ ਰਾਮਪੁਰ
ਰਾਮਪੁਰ
ਲੁਧਿਆਣਾ
98149-60725
ਕਰ ਲਵੋ ਪਰਖ ਕੋਣ ਸਾਧ ਕੋਣ ਚੋਰ ਮਿੱਤਰੋ
NEXT STORY