ਅਰਸੇ ਬੀਤ ਗਏ ਨੇ ਉਹ ਮੌਜਾਂ ਮਾਣੀਆਂ ਨੂੰ,
ਯਾਦ ਰੋਜ ਕਰਦੀ ਆਂ ਵਿੱਛੜਿਆਂ ਹਾਨਣਾਂ ਤੇ ਹਾਣੀਆਂ ਨੂੰ,
ਰਹਿੰਦੀ ਰੋਜ ਦਿਲ ਵਿੱਚ ਇੱਕ ਪੀੜ ਉੱਠਦੀ ,
ਕੌਣ ਮੁੜ ਜੋੜੂ ਪੰਜਾਂ ਪਾਣੀਆਂ ਨੂੰ,
ਟੱਪ ਤਾਰਿਆਂ ਨੂੰ ਪਰੀਆਂ ਦੇ ਦੇਸ਼ ਪੁੱਜ ਜਾਣਾ ,
ਜਦ ਸੁਣਦੀ ਸੀ ਦਾਦੀ ਮੂੰਹੋਂ ਕਹਾਣੀਆਂ ਨੂੰ,
ਸ਼ਾਣ ਬੂਰੇ ਵੱਟੇ ਦਿਓਗੇ ਲੂਣ ਮੈਨੂੰ ? ਮੈਂ ਪੁੱਛਣਾ , ਹੱਟੀ ਦੇ ਬਾਣੀਆਂ ਨੂੰ
ਸਿੱਖਣਾ ਏ ਮੈਂ ਵੀ ਕੱਤਣਾ ਚਰਖਾ , ਕਹਿਣਾ ਮੁੜ ਮੈਂ ਘਰਾਂ ਦੀਆਂ ਰਾਣੀਆਂ ਨੂੰ
ਇਹ ਬਚਪਨ ਸੀ ਮੇਰੀ ਦਾਦੀ ਜੀ ਦਾ ,
ਮੁੜ ਤਾਜਾ ਕੀਤਾ ਮੈਂ ਯਾਦਾਂ ਪੁਰਾਣੀਆਂ ਨੂੰ ।
ਵਿਪਨਜੀਤ ਕੌਰ
vipanphungura@gmail.com
ਨੌਜਵਾਨਾਂ ਨੂੰ ਨਿਰਾਸ਼ ਤੇ ਪ੍ਰੇਸ਼ਾਨ ਕਰ ਰਹੀ ਹੈ ਬੇਰੁਜਗਾਰੀ ਦੀ ਸਮੱਸਿਆ
NEXT STORY