ਉਜਾਗਰ ਸਿੰਘ
ਪਟਿਆਲਾ ਦੀ ਸਰਜ਼ਮੀਨ ਸਾਹਿਤਕਾਰ ਅਤੇ ਸਮਾਜ ਸੇਵਕ ਪੈਦਾ ਕਰਨ ਵਾਲੀ ਜ਼ਰਖ਼ੇਜ ਭੂਮੀ ਦੇ ਤੌਰ ’ਤੇ ਸੁਪ੍ਰਸਿੱਧ ਹੈ, ਕਿਉਂਕਿ ਪਟਿਆਲਾ ਰਿਆਸਤ ਦੀ ਵਿਰਾਸਤ ਸਾਹਿਤਕ ਅਤੇ ਸਮਾਜਕ ਸਰੋਕਾਰਾਂ ਨਾਲ ਲਬਰੇਜ ਹੈ। ਜੇਕਰ ਪਟਿਆਲਾ ਨੂੰ ਸਾਹਿਤਕਾਰਾਂ ਅਤੇ ਸਮਾਜ ਸੇਵਕਾਂ ਦੀ ਨਰਸਰੀ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ। ਏਥੋਂ ਦੇ ਵਸਿੰਦੇ ਨਰਮ ਦਿਲ, ਫ਼ਰਾਕ ਦਿਲ, ਮਨੁੱਖਤਾ ਨੂੰ ਪਿਆਰ ਕਰਨ ਵਾਲੇ, ਦੀਨ ਦੁੱਖੀਆਂ ਦੇ ਦਰਦਾਂ ਦੀ ਨਬਜ਼ ਨੂੰ ਪਛਾਣ ਉਨ੍ਹਾਂ ਦਾ ਹੱਲ ਕਰਨ ਵਾਲੇ ਹਨ। ਪਟਿਆਲਵੀ ਲੋਕਾਈ ਦੇ ਦਰਦ ਨੂੰ ਆਪਣਾ ਦਰਦ ਸਮਝਕੇ ਉਸਦੇ ਹੱਲ ਲਈ ਤੱਤਪਰ ਰਹਿੰਦੇ ਹਨ। ਅਜਿਹੀ ਹੀ ਇੱਕ ਸਮਾਜ ਸੇਵਕਾ ਸਤਿੰਦਰਪਾਲ ਕੌਰ ਵਾਲੀਆ ਹੈ, ਜਿਸਦਾ ਸਾਹਿਤਕ ਦਿਲ ਇਨਸਾਨੀਅਤ ਦੀ ਹੋ ਰਹੀ ਦੁਰਦਸ਼ਾ ਨੂੰ ਵੇਖਕੇ ਪਸੀਜ ਜਾਂਦਾ ਹੈ।
ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’
ਇਨਸਾਨੀਅਤ ਦੀ ਪੁਜਾਰਨ ‘ਸਤਿੰਦਰ ਕੌਰ’
ਸੰਸਾਰ ਵਿਚ ਹਰ ਵਿਅਕਤੀ ਅਤੇ ਪਸ਼ੂ ਪੰਛੀ ਆਪਣੇ ਪਰਿਵਾਰਾਂ ਨੂੰ ਪਾਲਦੇ ਹਨ। ਸਤਿੰਦਰ ਕੌਰ ਵਾਲੀਆ ਆਪਣੇ ਪਰਿਵਾਰ ਦੀ ਪਾਲਣਹਾਰੀ ਤਾਂ ਹੈ ਹੀ ਪ੍ਰੰਤੂ ਉਸਦਾ ਸੰਸਾਰ ਅਵੱਲਾ ਹੈ, ਜਿਸ ਵਿਚ ਸਮਾਜ ਵਿਚ ਦੱਬੇ ਕੁਚਲੇ, ਗ਼ਰੀਬ, ਅੰਗਹੀਣ ਅਤੇ ਲੋੜਮੰਦ ਹਨ, ਜਿਨ੍ਹਾਂ ਦੇ ਘਰ ਘਰ ਦੋ ਡੰਗ ਦੀ ਰੋਟੀ ਦਾ ਸਵਾਲ ਹੈ। ਬੱਚਿਆਂ ਦੀ ਫੀਸ ਅਤੇ ਵਰਦੀਆਂ ਲਈ ਪੈਸੇ ਨਹੀਂ ਹਨ। ਉਸਦਾ ਪਰਿਵਾਰ ਇਨਸਾਨੀਅਤ ਹੈ, ਇਸੇ ਕਰਕੇ ਉਹ ਇਨਸਾਨੀਅਤ ਦੀ ਪੁਜਾਰਨ ਹੈ। ਇਨਸਾਨੀਅਤ ਦੇ ਦੁੱਖ ਦਰਦ ਉਸ ਲਈ ਸਹਾਰਨੇ ਔਖ਼ੇ ਹਨ। ਉਹ ਉਨ੍ਹਾਂ ਦੀ ਪੀੜ ਨੂੰ ਸਮਝਦੀ ਹੋਈ ਉਸਦੇ ਨਿਪਟਾਰੇ ਲਈ ਤੱਤਪਰ ਰਹਿੰਦੀ ਹੈ।
ਪੜ੍ਹੋ ਇਹ ਵੀ ਖਬਰ - Beauty Tips : ਅੱਖਾਂ ਦੇ ਹੇਠਾਂ ਪਏ ਕਾਲੇ ਧੱਬਿਆਂ ਨੂੰ ਦੂਰ ਕਰਨ ਲਈ ਪੜ੍ਹੋ ਇਹ ਖ਼ਬਰ
ਹਿੰਦ ਸਮਾਚਾਰ ਗਰੁਪ ਦੇ ਮੁੱਖ ਸੰਪਾਦਕ ਸ੍ਰੀ ਵਿਜੈ ਕੁਮਾਰ ਚੋਪੜਾ ਜੀ ਤੋਂ ਮਿਲੀ ਪ੍ਰੇਰਨਾ
ਅਜਿਹਾ ਸਭ ਕੁਝ ਕਰਨ ਦੀ ਪ੍ਰੇਰਨਾ ਉਸਨੂੰ ਹਿੰਦ ਸਮਾਚਾਰ ਗਰੁਪ ਦੇ ਮੁੱਖ ਸੰਪਾਦਕ ਸ੍ਰੀ ਵਿਜੈ ਕੁਮਾਰ ਚੋਪੜਾ ਤੋਂ ਮਿਲੀ ਹੈ। ਜਦੋਂ ਪੰਜਾਬ ਦੇ ਹਾਲਾਤ ਨਾਸਾਜ ਸਨ ਤਾਂ ਉਸਨੇ ਇਸ ਅਦਾਰੇ ਵੱਲੋਂ ਅੱਤਵਾਦ ਤੋਂ ਪ੍ਰਭਾਵਤ ਪਰਿਵਾਰਾਂ ਦੀ ਮਦਦ ਲਈ ਕੀਤੇ ਜਾਂਦੇ ਉਪਰਾਲਿਆਂ ਵਿਚ ਸ਼ਾਮਲ ਹੋ ਕੇ ਇਸ ਦੁੱਖ ਦਾ ਇਜ਼ਹਾਰ ਆਪਣੀ ਕਵਿਤਾ ਵਿਚ ਕੀਤਾ ਸੀ। ਉਹ ਦਿਨ ਤੇ ਅੱਜ ਤੱਕ ਉਹ ਇਸ ਪਰਿਵਾਰ ਦੀ ਹਰ ਭਲਾਈ ਦੀ ਕੋਸ਼ਿਸ਼ ਵਿਚ ਸਾਥ ਨਿਭਾ ਰਹੀ ਹੈ। ਇਨਸਾਨੀਅਤ ਦੇ ਦੁੱਖ ਹਰਨ ਕਰਨ ਲਈ ਉਹ ਸੈਂਕੜੇ ਮੀਲਾਂ ਦਾ ਰਸਤਾ ਵੀ ਤਹਿ ਕਰਕੇ ਪਹੁੰਚਦੀ ਹੈ।
ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ
ਗ਼ਰੀਬਾਂ ਅਤੇ ਲੋੜਮੰਦਾਂ ਦੀ ਮਦਦ ਕਰਨ ਲਈ ਰਹਿੰਦੀ ਹੈ ਤਿਆਰ
ਗ਼ਰੀਬਾਂ ਅਤੇ ਲੋੜਮੰਦਾਂ ਦੀ ਮਦਦ ਕਰਨ ਲਈ ਸਤਿੰਦਰ ਕੌਰ ਵਾਲੀਆ ਹਿੰਦ ਸਮਾਚਾਰ ਅਦਾਰੇ ਵੱਲੋਂ ਸ਼ੁਰੂ ਕੀਤੀ ਮੁਹਿੰਮ ਅਧੀਨ ਜੰਮੂ ਕਸ਼ਮੀਰ ਦੇ ਅਤਵਾਦ ਤੋਂ ਪ੍ਰਭਾਵਤ ਲੋਕਾਂ ਨੂੰ ਕਪੜੇ ਅਤੇ ਹੋਰ ਖਾਣ ਪੀਣ ਦਾ ਸਾਮਾਨ ਦੇਣ ਲਈ ਆਪਣੀ ਜ਼ਿੰਦਗੀ ਨੂੰ ਜ਼ੋਖ਼ਮ ਵਿਚ ਪਾ ਕੇ ਟਰੱਕਾਂ ਦੇ ਸਾਮਾਨ ਨਾਲ ਪਹੁੰਚ ਜਾਂਦੀ ਹੈ। ਉਹ ਹਮੇਸ਼ਾ ਖ਼ੂਨ ਦਾਨ ਕੈਪਾਂ, ਗ਼ਰੀਬ ਕੁੜੀਆਂ ਦੇ ਵਿਆਹਾਂ, ਪਿੰਗਲਵਾੜੇ ਵਿਚ ਖਾਣ ਪੀਣ ਦਾ ਸਾਮਾਨ ਦੇਣ, ਹਸਪਤਾਲਾਂ ਵਿਚ ਮਰੀਜ਼ਾਂ ਨੂੰ ਦਵਾਈਆਂ ਦੇਣ, ਕਵੀ ਦਰਬਾਰਾਂ ਵਿਚ ਗ਼ਰੀਬਾਂ ਦੇ ਦੁੱਖਾਂ ਦਰਦਾਂ ਵਾਲੀਆਂ ਕਵਿਤਾਵਾਂ ਸੁਣਾਉਣ, ਸਮਾਜਿਕ ਬੁਰਾਈਆਂ ਵਿਰੁਧ ਖ਼ੇਡੇ ਜਾਂਦੇ ਨਾਟਕਾਂ, ਸਭਿਆਚਾਰਕ ਪ੍ਰੋਗਰਾਮਾਂ, ਸਕੂਲਾਂ ਵਿਚ ਮੁਫਤ ਕਾਪੀਆਂ, ਕਿਤਾਬਾਂ ਅਤੇ ਵਰਦੀਆਂ ਦੇਣ, ਸਿਲਾਈ ਸੈਂਟਰਾਂ ਵਿਚ ਗ਼ਰੀਬ ਇਸਤਰੀਆਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ, ਰਾਸ਼ਣ, ਵਾਟਰ ਕੂਲਰ, ਅੰਗਹੀਣਾਂ ਨੂੰ ਵੀਲ ਚੇਅਰ ਦੇਣ ਅਤੇ ਜੇਲ੍ਹ ਵਿਚ ਕੈਦੀਆਂ ਦੀ ਸਹਾਇਤਾ ਕਰਨ ਵਿਚ ਮਸ਼ਰੂਫ ਰਹਿੰਦੀ ਹੈ।
2012 ਤੋਂ ਮਸ਼ਰੂਮ ਦੀ ਖੇਤੀ ਕਰ ਰਿਹਾ 27 ਸਾਲਾਂ ਨੌਜਵਾਨ ਕਿਸਾਨ ਅੱਜ ਬਣਿਆ 'ਮਸ਼ਰੂਮ ਕਿੰਗ' (ਵੀਡੀਓ)
ਉਸ ਦੇ ਖ਼ੂਨ ਦਾ ਹਿੱਸਾ ਬਣ ਚੁੱਕੀ ਸਮਾਜ ਸੇਵਾ ਦੀ ਪ੍ਰਵਿਰਤੀ
ਸਮਾਜ ਸੇਵਾ ਦੀ ਪ੍ਰਵਿਰਤੀ ਉਸਦੇ ਖ਼ੂਨ ਦਾ ਹਿੱਸਾ ਬਣ ਚੁੱਕੀ ਹੈ। ਖ਼ੂਨਦਾਨ ਕੈਂਪ ਲਗਾਉਣਾ ਉਸਦਾ ਸ਼ੌਕ ਬਣ ਚੁੱਕਿਆ ਹੈ, ਜਿਸ ਕਿਸੇ ਲੋੜਮੰਦ ਨੂੰ ਕਿਸੇ ਵੀ ਤਰ੍ਹਾਂ ਦੇ ਖ਼ੂਨ ਦੀ ਲੋੜ ਹੋਵੇ ਤਾਂ ਉਹ ਖ਼ੂਨਦਾਨੀਆਂ ਦੀ ਸੂਚੀ ਵਿਚੋਂ ਖ਼ੂਨ ਦਾਨੀ ਨੂੰ ਪ੍ਰੇਰਤ ਕਰਕੇ ਭੇਜਦੀ ਹੈ। ਥੈਲਾਸੈਮੀਆਂ ਦੀ ਬੀਮਾਰੀ ਦੇ ਪੀੜਤ ਬੱਚਿਆਂ ਲਈ ਉਹ ਵਿਸ਼ੇਸ਼ ਤੌਰ ’ਤੇ ਖ਼ੂਨ ਦਾਨ ਕੈਂਪ ਲਗਾਕੇ ਮਦਦ ਕਰਦੀ ਹੈ। ਖ਼ੂਨ ਦਾਨੀ ਸੰਸਥਾਵਾਂ ਵਿਚ ਕੰਮ ਕਰਨ ਵਾਲੇ ਨੌਜਵਾਨਾਂ ਲਈ ਉਹ ਮੋਟੀਵੇਟਰ ਦਾ ਕੰਮ ਕਰਦੀ ਹੈ। ਲਾਲ ਜਗਤ ਨਰਾਇਣ ਦੀ ਯਾਦ ਵਿਚ ਹਰ ਸਾਲ ਖ਼ੂਨ ਦਾਨ ਕੈਂਪਾਂ ਦਾ ਆਯੋਜਨ ਕਰਦੀ ਹੈ। ਸਮਾਜ ਦੇ ਗ਼ਰੀਬ ਵਰਗਾਂ ਦੀ ਬਿਹਤਰੀ ਦੀ ਵਚਨਬੱਧਤਾ ਉਸਨੂੰ ਹਰ ਵਕਤ ਵੇਲੇ ਕੁਵੇਲੇ ਵੀ ਲੋਕਾਈ ਦੀ ਸਹਾਇਤਾ ਲਈ ਭਜਾਈ ਫਿਰਦੀ ਹੈ।
18 ਸਾਲ ਦੀ ਉਮਰ ''ਚ ਕੁੜੀ ਦਾ ਵਿਆਹ ਕਰਨਾ ਕੀ ਸਹੀ ਹੈ ਜਾਂ ਨਹੀਂ? (ਵੀਡੀਓ)
ਇਸਤਰੀਆਂ ਦੀਆਂ ਪਰਿਵਾਰਿਕ ਸਮੱਸਿਆਵਾਂ ਦੇ ਹੱਲ ’ਚ ਤੱਤਪਰ
ਇਸਤਰੀਆਂ ਦੀਆਂ ਪਰਿਵਾਰਿਕ ਸਮੱਸਿਆਵਾਂ ਦੇ ਹੱਲ ਲਈ ਉਹ ਤੱਤਪਰ ਰਹਿੰਦੀ ਹੈ। ਜਦੋਂ ਵੀ ਉਸਨੂੰ ਅਜਿਹੇ ਪਰਿਵਾਰਾਂ ਦੇ ਝਗੜਿਆਂ ਦਾ ਪਤਾ ਲੱਗਦਾ ਹੈ ਤਾਂ ਉਹ ਉਨ੍ਹਾਂ ਦੇ ਘਰਾਂ ’ਚ ਆਪ ਪਹੁੰਚਕੇ ਦੋਵੇਂ ਆਦਮੀ ਅਤੇ ਜਨਾਨੀ ਦੀ ਕੌਂਸਲਿੰਗ ਕਰਦੀ ਹੈ। ਬਹੁਤੇ ਕੇਸਾਂ ਵਿਚ ਉਹ ਸਫਲ ਵੀ ਹੁੰਦੀ ਹੈ ਪ੍ਰੰਤੂ ਜਿਹੜੇ ਕੇਸ ਬਹੁਤ ਗੁੰਝਲਦਾਰ ਹੁੰਦੇ ਹਨ, ਉਨ੍ਹਾਂ ਨੂੰ ਪੁਲਸ ਦੀ ਮਦਦ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਲੋੜਮੰਦਾਂ ਦੀ ਆਰਥਿਕ ਮਦਦ ਕਰਨ ਲਈ ਉਹ ਸਵੈਇੱਛਤ ਸੰਸਥਾਵਾਂ ਦੇ ਦਰਵਾਜੇ ਖੜਕਾਉਣ ਦਾ ਪ੍ਰਹੇਜ ਨਹੀਂ ਕਰਦੀ ਭਾਵੇਂ ਉਸਦੀ ਆਪਣੀ ਕੋਈ ਸਵੈ ਸੇਵੀ ਸੰਸਥਾ ਨਹੀਂ ਪ੍ਰੰਤੂ ਬਹੁਤ ਸਾਰੀਆਂ ਸੰਸਥਾਵਾਂ ਉਸਨੂੰ ਸਹਿਯੋਗ ਦੇ ਕੇ ਫ਼ਖ਼ਰ ਮਹਿਸੂਸ ਕਰਦੀਆਂ ਹਨ।
15 ਤੋਂ 20 ਲੱਖ਼ ਰੁਪਏ ਦਾ ਸਾਮਾਨ ਮੁਫ਼ਤ ਵੰਡ ਦਿੰਦੀ ਹੈ
ਪਟਿਆਲਵੀਆਂ ਦੇ ਸਹਾਰੇ ਉਹ ਮਨੁੱਖਤਾ ਦੀ ਸ਼ਲਾਘਾਯੋਗ ਸੇਵਾ ਕਰਦੀ ਰਹਿੰਦੀ ਹੈ। ਉਹ ਪਟਿਆਲਵੀਆਂ ਦੇ ਆਰਥਿਕ ਸਹਿਯੋਗ ਦੀ ਅਹਿਸਾਨਮੰਦ ਹੈ। ਅਜਿਹੇ ਵਰਗਾਂ ਦੀ ਆਰਥਿਕ ਸਹਾਇਤਾ ਕਰਨ ਲਈ ਲੋਕਾਂ ਨੂੰ ਲਾਮਬੰਦ ਕਰਦੀ ਰਹਿੰਦੀ ਹੈ। ਹੈਰਾਨੀ ਅਤੇ ਫ਼ਖ਼ਰ ਦੀ ਗੱਲ ਹੈ ਕਿ ਅਜਿਹੇ ਕੰਮਾਂ ਲਈ ਇੱਕ ਸਾਲ ਵਿਚ 15 ਤੋਂ 20 ਲੱਖ਼ ਰੁਪਏ ਦਾ ਸਾਮਾਨ ਮੁਫ਼ਤ ਵੰਡ ਦਿੰਦੀ ਹੈ। ਸਤਿੰਦਰ ਕੌਰ ਵਾਲੀਆ ਬਹੁਤ ਸਾਰੀਆਂ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਸਵੈਇੱਛਤ ਸਮਾਜਿਕ ਅਤੇ ਸਭਿਆਚਾਰਕ ਸੰਸਥਾਵਾਂ ਦੀ ਮੈਂਬਰ ਹੈ, ਜਿਨ੍ਹਾਂ ਵਿਚ ਵਿਜੀਲੈਂਸ ਕਮੇਟੀ, ਜੁਵੇਨਿਲ ਜਸਟਿਸ ਬੋਰਡ, ਵਿਮੈਨ ਸੈਲ, ਟ੍ਰੈਫਿਕ ਮਾਰਸ਼ਲ, ਰੋਗੀ ਕਲਿਆਣ ਸੰਮਤੀ, ਟੀ.ਬੀ.ਫੋਰਮ, ਸ਼ੋਸ਼ੀਲਾ ਦੇਵੀ ਪਬਲਿਕ ਸਕੂਲ ਅਤੇ ਪੈਟਰਨ ਥੈਲੇਸੈਮਿਕ ਸੋਸਾਇਟੀ ਵਰਨਣਯੋਗ ਹਨ।
ਸਿਹਤ ਲਈ ਫਾਇਦੇਮੰਦ ਹੁੰਦੈ ‘ਮੱਖਣ’, ਥਾਈਰਾਈਡ ਦੇ ਨਾਲ-ਨਾਲ ਇਨ੍ਹਾਂ ਰੋਗਾਂ ਦਾ ਵੀ ਜੜ੍ਹ ਤੋਂ ਕਰਦੈ ਇਲਾਜ਼
ਮਹਾਨ ਸ਼ਖ਼ਸੀਅਤ ਮਦਰ ਟਰੇਸਾ ਦੇ ਨਾਮ ਦਾ ਅਵਾਰਡ
ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕੰਮਾ ਕਰਕੇ ਉਸਨੂੰ ਬਹੁਤ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਸਥਾਵਾਂ ਅਤੇ ਸਰਕਾਰ ਵੱਲੋਂ ਸਨਮਾਨਤ ਕੀਤਾ ਗਿਆ ਹੈ। ਅਮਰੀਕਨ ਬਾਇਓਗਰਾਫਿਕਸ ਇਨਸਟੀਚਿਊਟ ਵੱਲੋਂ ਵਿਮੈਨ ਆਫ ਦਾ ਯੀਅਰ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਉਸ ਨੂੰ ਦਿੱਲੀ ਵਿਖੇ ਵਿਸ਼ਵ ਰਤਨ ਦਾ ਅਵਾਰਡ ਪ੍ਰਸਿਧ ਫਿਲਮ ਐਕਟਰ ਰਜ਼ਾ ਮੁਰਾਦ ਨੇ ਪ੍ਰਦਾਨ ਕੀਤਾ। 2009 ਅਤੇ 2014 ਵਿਚ ਪੰਜਾਬ ਸਰਕਾਰ ਨੇ ਸਮਾਜ ਸੇਵਾ ਦੀ ਬਿਹਤਰੀਨ ਕਾਰਗੁਜ਼ਾਰੀ ਕਰਕੇ ਸਨਮਾਨਤ ਕੀਤਾ ਸੀ। ਇਸੇ ਤਰ੍ਹਾਂ ਖ਼ੂਨ ਦਾਨ ਅਤੇ ਜੇਲ੍ਹਾਂ ਵਿਚ ਕੈਦੀਆਂ ਨੂੰ ਸਹੂਲਤਾਂ ਦੇਣ ਕਰਕੇ ਵੀ ਸਨਮਾਨਤ ਕੀਤਾ ਗਿਆ ਸੀ। ਇਥੋਂ ਤੱਕ ਕਿ 2013 ਵਿਚ ਉਸ ਨੂੰ ਪ੍ਰਸਿੱਧ ਮਨੁੱਖਤਾ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਮਹਾਨ ਸ਼ਖ਼ਸੀਅਤ ਮਦਰ ਟਰੇਸਾ ਦੇ ਨਾਮ ਦਾ ਅਵਾਰਡ ਦਿੱਤਾ ਗਿਆ। ਮਾਰਚ 2019 ਤੋਂ ਕੋਰੋਨਾ ਦੇ ਪ੍ਰਕੋਪ ਤੋਂ ਪ੍ਰਭਾਵਤ ਪਰਿਵਾਰਾਂ ਅਤੇ ਗ਼ਰੀਬ ਲੋਕਾਂ ਨੂੰ ਸਲਮ ਬਸਤੀਆਂ ਵਿਚ ਰਾਸ਼ਨ ਪਹੁੰਚਾਉਣ ਵਿਚ ਤਤਪਰ ਰਹੇ ਹਨ।
ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ
ਦਲੇਰ, ਜ਼ਿੰਦਾਦਿਲ, ਸਿਰੜੀ ਅਤੇ ਦ੍ਰਿੜ੍ਹ ਇਰਾਦੇ ਵਾਲੀ ਜਨਾਨੀ
ਸਤਿੰਦਰ ਕੌਰ ਵਾਲੀਆ ਦੀ ਸਾਹਿਤਕ ਦੇਣ ਵੀ ਮਹੱਤਵਪੂਰਨ ਹੈ। ਉਸਨੇ ਹੁਣ ਤੱਕ ਕਵਿਤਾ ਦੀਆਂ 3 ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ, ਜਿਹੜੀਆਂ ਮਨੁੱਖਤਾ ਦੀਆਂ ਸਮੱਸਿਆਵਾਂ ਨੂੰ ਲੋਕਾਈ ਦੇ ਸਾਹਮਣੇ ਕਵਿਤਾ ਦੇ ਰੂਪ ਪੇਸ਼ ਕਰਦੀਆਂ ਹਨ। ਉਹ ਦਲੇਰ, ਜ਼ਿੰਦਾਦਿਲ, ਸਿਰੜੀ ਅਤੇ ਦ੍ਰਿੜ੍ਹ ਇਰਾਦੇ ਵਾਲੀ ਇਸਤਰੀਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਜਨਾਨੀ ਹੈ, ਜਿਹੜੀ ਨੌਜਵਾਨ ਸਮਾਜ ਸੇਵਕਾਂ ਅਤੇ ਵਾਲੰਟੀਅਰਜ਼ ਨੂੰ ਇਨਸਾਨੀਅਤ ਦੀ ਭਲਾਈ ਲਈ ਕੰਮ ਕਰਨ ਵਾਸਤੇ ਪ੍ਰੇਰਨਾ ਦੇ ਕੇ ਤਿਆਰ ਕਰਦੀ ਹੈ। ਉਸ ਵੱਲੋਂ ਤਿਆਰ ਕੀਤੇ ਨੌਜਵਾਲ ਪਟਿਆਲਾ ਵਿਚ ਬਹੁਤ ਸਾਰੀਆਂ ਸੰਸਥਾਵਾਂ ਰਾਹੀਂ ਸਮਾਜ ਸੇਵਾ ਦਾ ਕੰਮ ਕਰਦੇ ਹਨ। ਪੰਜਾਬ ਦੇ ਅੱਤ ਜ਼ੋਖ਼ਮ ਭਰੇ ਹਾਲਾਤ ਵਿਚ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ਦੇ ਵਿਰੁੱਧ ਆਪਣੀਆਂ ਕਵਿਤਾਂ ਰਾਹੀਂ ਆਪਣਾ ਯੋਗਦਾਨ ਪਾਉਂਦੀ ਰਹੀ ਹੈ।
‘O ਬਲੱਡ ਗਰੁੱਪ" ਵਾਲਿਆਂ ਨੂੰ ਹੁੰਦੈ ਕੋਰੋਨਾ ਦਾ ਘੱਟ ਖ਼ਤਰਾ, ਇਨ੍ਹਾਂ ਨੂੰ ਹੁੰਦੈ ਜ਼ਿਆਦਾ (ਵੀਡੀਓ)
ਜਨਮ ਅਤੇ ਵਿਆਹ
ਇਨ੍ਹਾਂ ਦਾ ਜਨਮ 27 ਜਨਵਰੀ 1954 ਨੂੰ ਤਰਲੋਕ ਸਿੰਘ ਦੇ ਘਰ ਅੰਬਾਲਾ ਕੈਂਟ ਵਿਚ ਹੋਇਆ। ਸਤਿੰਦਰਪਾਲ ਕੌਰ ਦੀ ਸ਼ਾਦੀ ਪ੍ਰਮੋਦ ਕੁਮਾਰ ਨਾਲ ਹੋਈ। ਵਿਆਹ ਦੇ ਬੰਧਨ ਤੋਂ ਬਾਅਦ ਇਹ ਪਟਿਆਲਾ ਵਿਖੇ ਆ ਕੇ ਵਸ ਗਏ ਅਤੇ ਸਰਕਾਰੀ ਮੈਡੀਕਲ ਕਾਲਜ ਵਿਚ ਨੌਕਰੀ ਕਰ ਲਈ। ਸਮਾਜ ਸੇਵਾ ਦੀ ਪ੍ਰਵਿਰਤੀ ਕਰਕੇ ਇਨ੍ਹਾਂ ਨੇ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਲੈ ਕੇ ਸਮਾਜ ਸੇਵਾ ਦਾ ਬੀੜਾ ਚੁੱਕ ਲਿਆ, ਜਿਸਨੂੰ ਅੱਜ ਤੱਕ ਬਾਖ਼ੂਬੀ ਨਿਭਾਅ ਰਹੀ ਹੈ।
ਕਾਵਿ ਵਿਅੰਗ - ਬੰਦਾ ਸੁੱਤਾ ਪਿਆ ਰਹਿ ਜਾਵੇ।
NEXT STORY