ਪੈਰਾਂ ਹੇਠਾ ਲਤਾੜੀ ਸੀ, ਸਿਰ ਉੱਤੇ ਬਿਠਾ ਦਿੱਤਾ,
ਵਿਧਾਨ ਨਾਰੀ ਨੂੰ ਮਰਦਾਂ ਤੋਂ ਉੱਚਾ ਉਠਾ ਦਿੱਤਾ।
ਬਾਲ ਵਿਆਹ ਤੇ ਦਾਜ਼ ਦੀ ਭੇਟਾ ਚੜ੍ਹਦੀ ਨਾਰੀ ਨੂੰ,
ਅਣਖ ਇੱਜ਼ਤ ਨਾਲ ਜੀਣੇ ਵਾਲਾ ਪਾਠ ਪੜ੍ਹਾ ਦਿੱਤਾ।
ਪੈਰ ਦੀ ਜੁੱਤੀ ਮੰਨ ਕੇ, ਜਿਸ ਨੂੰ ਗਿਆ ਸਤਾਇਆ ਜੀ,
ਵਿਧਾਨ ਨੇ ਸੋਨੇ ਤੋਂ ਵਧ, ਉਸ ਦਾ ਨਾਂ ਚਮਕਾਇਆ ਜੀ,
ਤਾੜਨ ਦੀ ਅਧਿਕਾਰੀ, ਸੋਚ ਦਾ ਛੱਕਾ ਛੁੜਾ ਦਿੱਤਾ,
ਅਣਖ ਇੱਜ਼ਤ ਨਾਲ ਜੀਣੇ ਵਾਲਾ ਪਾਠ ਪੜ੍ਹਾ ਦਿੱਤਾ।
ਸੰਸਦ ਵਿਚ ਆਵਾਜ਼ ਵੀ, ਅੱਜਕੱਲ੍ਹ ਗੂੰਜ਼ੇ ਨਾਰੀ ਦੀ,
ਇਹ ਨਾ ਕਿਸੇ ਤੋਂ ਘੱਟ, ਖੁੱਲ੍ਹ ਗਈ ਅੱਖ ਸੰਸ਼ਾਰੀ ਦੀ,
ਔਰਤ ਹੱਥ ਵਿਧਾਨ ਨੇ, ਤਖ਼ਤੋਂ ਤਾਜ਼ ਫੜ੍ਹਾ ਦਿੱਤਾ।
ਅਣਖ ਇੱਜ਼ਤ ਨਾਲ ਜੀਣੇ ਵਾਲਾ ਪਾਠ ਪੜ੍ਹਾ ਦਿੱਤਾ।
ਪਰਸ਼ੋਤਮ ਆਖਦਾ ਔਰਤ, ਚਾਰੇ ਪਾਸੇ ਛਾ ਗਈ ਏ,
ਕਦੇ ਮਰਦ ਦੀ ਵਾਰੀ, ਅੱਜ ਕੱਲ੍ਹ ਇਸਦੀ ਆ ਗਈ ਏ,
ਪੈਰਾਂ ਵਿੱਚ ਬਹਿੰਦੀ ਸੀ, ਸਿਰ ਦੇ ਉੱਤੇ ਚੜ੍ਹਾ ਦਿੱਤਾ।
ਅਣਖ ਇੱਜ਼ਤ ਨਾਲ ਜੀਣੇ ਵਾਲਾ ਪਾਠ ਪੜ੍ਹਾ ਦਿੱਤਾ।
ਪਰਸ਼ੋਤਮ ਲਾਲ ਸਰੋਏ
ਮੋਬਾ :- 91-92175-44348
ਬੇ-ਦਾਗ ਜਾਣਾ ਸੀ....
NEXT STORY