ਚੜ੍ਹਦੇ ਸੂਰਜ ਦੀ ਲਾਲੀ ਮਾਂ
ਮਮਤਾ ਦੀ ਫੁਲਵਾੜੀ ਮਾਂ
ਕੋਈ ਮੋਸਮ ਜਿਵੇਂ ਪਹਾੜੀ ਮਾਂ
ਪੋਹ ਨੂੰ ਠਾਰਨ ਵਾਲੀ ਮਾਂ
ਜਦੋਂ ਬੱਚਾ ਹੋਵੇ ਬਿਮਾਰ ਕਦੇ,
ਮਾਂ ਬੈਠ ਇਕੱਲੀ ਰੋਂਦੀ ਐ
ਦੁੱਖ ਵਿੱਚ ਬੱਚੇ ਨੂੰ ਵੀ ਕੇਵਲ,
ਮਾਂ ਹੀ ਚੇਤੇ ਆਉਂਦੀ ਐ,
'ਮਾਧਵ ਝਨੇੜੀ' ਮਾਏ ਤੇਰਾ,
ਦੇਣ ਕਦੇ ਨਹੀਂ ਦੇ ਸਕਦਾ
ਲੱਖ ਹੋਣ ਚਾਚੀਆਂ ਤਾਈਆਂ,
ਤੇਰੀ ਥਾਂ ਕੋਈ ਨਹੀਂ ਲੈ ਸਕਦਾ।
ਮਾਧਵ ਭਾਰਦਵਾਜ ਝਨੇੜੀ
ਪਿੰਡਾਂ ਤੇ ਸ਼ਹਿਰਾਂ ਵਿਚ ਅੰਤਰ
NEXT STORY