ਆਓ ਅੱਜ ਗੱਲ ਕਰੀੲੇ ਸਾਡੀਆਂ ਕੁਝ ਵਿਰਾਸਤੀ ਗੱਲਾਂ ਬਾਰੇ ਕੇ ਵਿਆਹ ਵਿੱਚ ਜੋ ਪਕਵਾਨ ਪਰੋਸਦੇ ਸੀ ' ਅੱਜ ਕੱਲ ਹਰ ਇਕ ਬੰਦੇ ਨੂੰ ਸਿਰਫ ਆਪਣੇ ਆਪ ਨੂੰ ਅਮੀਰ ਸਾਬਤ ਕਰਨ ਲਈ ਵਿਆਹ ਸ਼ਾਦੀ ਮੌਕੇ ਬਹੁਤ ਸਾਰੀਆਂ ਮਠਿਆਈਆਂ ਪਰੋਸੀਆਂ ਜਾਦੀਆ 'ਜੋ ਸਵਾਦ ਤਾਂ ਬਹੁਤ ਬਣਦੀਆਂ ਤੇ ਖਾਧੀਆਂ ਵੀ ਸ਼ੌਕ ਨਾਲ ਜਾਂਦੀਆਂ ਹਨ ਜਿਸ ਨਾਲ ਸਰੀਰ ਨੂੰ ਬਹੁਤ ਸਾਰੇ ਰੋਗ ਲੱਗਣ ਦੀ ਅਸ਼ੰਕਾ ਰਹਿੰਦੀ ਹੈ। ਜਿਵੇਂ ਸੂਗਰ ਤੇ ਤੇਜ਼ਾਬ ਆਦਿ ਪਰ ਜੋ ਪਕਵਾਨ ਸਾਡੀ ਪੁਰਾਤਨ ਸਮੇਂ ਵਿੱਚ ਬਣਦੇ ਉਹ ਬੜੇ ਹੀ ਤੱਤ ਭਰਪੂਰ ਤੇ ਸਰੀਰ ਨੂੰ ਤਾਕਤ ਦੇਣ ਵਾਲੇ ਸਨ ਜਿਵੇਂ ਵੇਸਣ ਦੇ ਲੱਡੂ ' ਮੈਦੇ ਤੋਂ ਬਣੀਆਂ ਜਲੇਬੀਆਂ' ਸੂਜੀ ਤੋਂ ਬਣਿਆ ਕੜਾਹ 'ਗੰਨੇ ਤੋਂ ਬਣਿਆ ਗੁੜ ਜੋ ਬਹੁਤ ਹੀ ਗੁਣ ਭਰਪੂਰ ਮੰਨਿਆਂ ਜਾਂਦਾ' ਇਹ ਸਾਰੇ ਪਕਵਾਨ ਕੱਚੀ ਮਿੱਟੀ ਦੀ ਚੁਰ ਜਾਂ ਭੱਠੀ ਬਣਾ ਕੇ ਲੱਕੜੀ ' ਕੋਲਾ ਆਦਿ ਦੀ ਵਰਤੋ ਕਰਕੇ ਲੋਹੇ ਦੇ ਕੜਾਹੇ ਵਿੱਚ ਕਾਰੀਗਰ ਵੱਲੋਂ ਤਿਆਰ ਕੀਤੇ ਜਾਦੇ ਜੋ ਪ੍ਰਦੂਸ਼ਣ ਰਹਿਤ ਤੇ ਘੱਟ ਖਰਚੇ ਵਿੱਚ ਤਿਆਰ ਹੁੰਦੇ ।ਹੁਣ ਦੇ ਦੌਰ ਅੰਦਰ ਵੀ ਇਹ ਸਭ ਚੀਜ਼ਾ ਬਣ ਰਹੀਆਂ ਹਨ ਪਰ ਪੁਰਾਤਨ ਸਮੇਂ ਨਾਲੋਂ ਬਹੁਤ ਅਸ਼ੁੱਧ ਤਿਆਰ ਹੋ ਰਹੀਆਂ ਜਿਨ੍ਹਾਂ ਨੂੰ ਜ਼ਲਦੀ ਤਿਆਰ ਕਰਨ ਲਈ ਬਹੁਤ ਤੇਜ਼ ਮਸਾਲੇ ਕੈਮੀਕਲ ਵਰਤੇ ਜਾ ਰਹੇ ਆ 'ਜਲਦੀ ਕੰਮ ਪਕਵਾਨ ਪਕਾਉਣ ਲਈ ਹੁਣ ਡੀਜ਼ਲ ਭੱਠੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕੇ ਵਸਤਾਂ ਵਿਚਲੇ ਪੋਸ਼ਟਿਕ ਤੱਤਾਂ ਨੂੰ ਖਤਮ ਕਰ ਦਿੰਦੀ ਹੈ। ਰ ਇੰਨਾਂ ਸਾਰੀਆਂ ਗੱਲਾਂ ਤੋਂ ਸਾਡੀ ਨਵੀਂ ਪਨੀਰੀ ਬੇਖਬਰ ਹੈ। ਸਮੇਂ ਦੇ ਅਨੁਸਾਰ ਤਰੱਕੀ ਹੋਣੀ ਜਾਂ ਕਰ ਲੈਣੀ ਚੰਗੀ ਗੱਲ ਆ ਪਰ ਇਸ ਦੇ ਨਾਲ ਨਾਲ ਆਉਣ ਵਾਲੇ ਭਵਿੱਖ ਨੂੰ ਸਾਡੀ ਵਿਰਾਸਤ ਤੇ ਸੱਭਿਆਚਾਰ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ।
ਸੁਖਚੈਨ ਸਿੰਘ 'ਠੱਠੀ ਭਾਈ (ਯੂ.ਏ.ਈ.)
00971527632924
ਜਦ ਬਣਗੇ ਆਪਾਂ ਸਰਪੰਚ/ ਕਾਵਿ ਰਚਨਾ
NEXT STORY