"ਰੂਹਾਂ ਪਈਆਂ ਥੱਕੀਆਂ "
ਪਹਿਲਾਂ ਕਰਦੇ ਸੀ ਹੱਥੀ ਕੰਮ
ਅਤੇ ਆਉਂਦਾ ਸੀ ਖੂਬ ਪਸੀਨਾ
ਭਾਵੇਂ ਹੁੰਦਾ ਸੀ ਪੋਹ ਤੇ ਮਾਘ
ਜਾਂ ਫਿਰ ਹੁੰਦਾ ਜੇਠ ਮਹੀਨਾ
ਬਹੁਤ ਕਰਦੇ ਸੀ ਮਿਹਨਤਾਂ
ਤਾਂਹੀ ਪਾਉਂਦੇ ਸੀ ਤਰੱਕੀਆਂ
ਹੁਣ ਹੱਥੀਂ ਕੰਮਾਂ ਤੋਂ ਦੇਖੋ ਬਈ
ਸਭ ਰੂਹਾਂ ਪਈਆਂ ਥੱਕੀਆਂ
ਨਾ ਕੋਈ ਨੌਜਵਾਨ ਹੁਣ ਬਈ
ਕਰਨਾ ਚਾਹੁੰਦਾ ਖੇਤੀ ਬਾੜੀ
ਨਾ ਹੁਣ ਇੰਨਾਂ ਕੋਲੋਂ ਬਈ
ਸਾਂਭੀ ਜਾਵੇ ਕਬੀਲਦਾਰੀ
ਵਾਲ ਕੱਟ ਇਨ੍ਹਾਂ ਨੇ ਤਾਂ
ਗੁਆ ਲਈ ਹੈ ਸਰਦਾਰੀ
ਵੈਲਪੁਣੇ ਵਾਲੇ ਗੀਤਾਂ ਨੇ ਤਾਂ
ਮੱਤ ਇਨ੍ਹਾਂ ਦੀ ਹੈ ਮਾਰੀ
ਕੋਈ ਪ੍ਰਵਾਹ ਨਹੀਂ ਇਨ੍ਹਾਂ ਨੂੰ
ਕਿ ਬਾਪੂ ਸਿਰ ਹੋਈ ਜਾਵੇ
ਹੁਣ ਕਰਜ਼ੇ ਦੀ ਪੰਡ ਭਾਰੀ
ਇਹ ਨਸ਼ਿਆਂ ਵਿੱਚ ਖਾਈ ਜਾਂਦੇ ਨੇ
ਆਪਣੀ ਇਹ ਜਵਾਨੀ ਸਾਰੀ
ਚਿੜੀ
ਮੈਂ ਚਿੜੀ ਹਾਂ ਤੇਰੇ ਬਾਗ ਦੀ,
ਮੈਂਨੂੰ ਖੰਭ ਤੂੰ ਕਰੜੇ ਲਾ,
ਨੀਂ ਮਾਏ ਮੈਨੂੰ ਉੱਡਣੇ ਦਾ ਚਾਅ।
ਨੀਂ ਮਾਏ ਮੈਨੂੰ ਉੱਡਣੇ ਦਾ ਚਾਅ।
ਦਿਲ ਕਰਦਾ ਉਡਾਰੀ ਮੈਂ,
ਲੰਬੀ ਭਰ ਲਵਾ ਮਾਏ।
ਸੁਪਨੇ ਸੋਚੇ ਜੋ ਨੀ ਮੈਂ,
ਸਾਰੇ ਪੂਰੇ ਕਰ ਲਵਾ ਮਾਏ।
ਬਸ ਸਾਥ ਤੂੰ ਦਿੰਦੀ ਰਹਿ
ਦਿਖਾਉਂਦੀ ਰਹਿ ਮਾਏ ਰਾਹ,
ਨੀ ਮਾਏ ਮੈਨੂੰ ਉੱਡਣੇ ਦਾ ਚਾਅ।
ਨੀ ਮਾਏ ਮੈਨੂੰ ਉੱਡਣੇ ਦਾ ਚਾਅ।
ਕੁੜੀਆਂ ਨੂੰ ਮਾੜਾ ਜੋ
ਕਹਿੰਦੇ ਰਹਿੰਦੇ ਅੰਮੀਏ ਨੀ
ਕਰਦੀ ਮਾਪਿਆਂ ਦਾ ਬਹੁਤ
ਦਿਲੋਂ ਸਤਿਕਾਰ ਕੁੜੀ
ਫਿਰ ਵੀ ਲੋਕ ਇਹ ਕਿਉ
ਜਿਉਣ ਨਾ ਦਿੰਦੇ ਨੀ
ਉਨ੍ਹਾਂ ਲੋਕਾਂ ਨੂੰ ਨੀ ਮਾਏ
ਮੇਰੀ ਕਾਬਲੀਅਤ ਰਹੀ
ਆ ਅੱਜ ਲਾਹਨਤਾ ਪਾ
ਨੀ ਮਾਏ ਮੈਨੂੰ ਉੱਡਣੇ ਦਾ ਚਾਅ।
ਨੀ ਮਾਏ ਮੈਨੂੰ ਉੱਡਣੇ ਦਾ ਚਾਅ।
ਕਰਮਜੀਤ ਕੌਰ ਸਮਾਓ
ਜ਼ਿਲ੍ਹਾ ਮਾਨਸਾ
7888900620
ਕਵਿਤਾ ਖ਼ਿੜਕੀ : ‘ਗਰੀਬ ਦੀ ਧੀ’
NEXT STORY