ਰੋਜ਼ ਪੂਜਾ ਪਾਠ ਕਰਦੇ ਹੋ
ਕਿਸੇ ਦੇਖੇ ਨੇ ਤ੍ਰਿਦੇਵ
ਸਿਰਜਕ ਬ੍ਰਹਮਾਂ
ਪਾਲਰ ਵਿਸ਼ਨੂੰ
ਨਾਸ਼ਕ ਮਹੇਸ਼?
ਸ਼ਾਇਦ ਨਹੀਂ।
ਪੂਜਾ ਪਾਠ ਤਪੱਸਿਆ ਨਹੀਂ ਕਰਦਾ
ਪਰ ਮੈਂ ਦੇਖੇ ਐ
ਬ੍ਰਹਮਾਂ ਵਿਸ਼ਨੂੰ ਮਹੇਸ਼
ਹਾਂ ਮੇਰੀ ਮਾਂ ਹੈ ਤ੍ਰਿਦੇਵ £
ਆਪਣੇ ਤਨ ਤੋਂ ਸਿਰਜ ਕੇ ਮੈਨੂੰ
ਉਹ ਹੋ ਗਈ ਬ੍ਰਹਮਾਂ
ਭੁੱਖੀ ਰਹਿ ਪਾਲਿਆ
ਤੇ ਬਣ ਗਈ ਵਿਸ਼ਨੂੰ
ਮੇਰੇ ਅੰਦਰੋ ਅਮਾਨਵ ਨਾਸ਼ ਕਰ
ਹੋ ਨਿਬੜੀ ਮਹੇਸ਼
ਸਿਰਫ ਮੇਰੀ ਮਾਂ ਨਹੀਂ
ਹਰ ਮਾਂ ਹੁੰਦੀ
ਤ੍ਰਿਦੇਵ
ਕੇਵਲ ਸਮਝ ਦਾ ਹੈ ਫੇਰ
ਘਰ ਵਿਚ ਹੀ ਬੈਠੇ ਨੇ
ਬ੍ਰਹਮਾਂ ਵਿਸ਼ਨੂੰ ਮਹੇਸ਼
- ਪਰਦੀਪ ਮਹਿਤਾ
- ਮੌੜ ਮੰਡੀ
- 9464587013
ਸਿਆਸਤ ਦਾ ਬਦਲਦਾ ਮਿਜਾਜ
NEXT STORY