ਪਰਮਾਤਮਾ ਨੇ ਇਨਸਾਨ ਨੂੰ ਬਹੁਤ ਗਿਆਨ ਬਖਸ਼ਿਆ ਹੈ ਤੇ ਗਿਆਨ ਸਾਨੂੰ ਆਪਣੇ ਤੋ ਛੋਟੇ ਵੱਡੇ ਕਿਸੇ ਵੀ ਇਨਸਾਨ ਕੋਲੋ ਮਿਲ ਸਕਦਾ ਹੈ, ਇਕ ਛੋਟਾ ਜਿਹਾ ਵਾਕਿਆ ਜੋ ਮੇਰੀ ਜਿੰਦਗੀ ਚ ਹੋਇਆ ਥੋੜ੍ਹੇ ਦਿਨ ਪਹਿਲਾ ਮੈਂ ਕਿਤੇ ਜਾ ਰਿਹਾ ਸੀ। ਰਸਤੇ 'ਚ ਕੀ ਦੇਖਦਾ ਹਾਂ ਕਿ ਕਿਸੇ ਕਿਸਾਨ ਦੀ ਫਸਲ ਨੂੰ ਅੱਗ ਲੱਗੀ ਹੋਈ ਸੀ। ਮੈਂ ਦੇਖਿਆ ਤੇ ਕੁਝ ਪਲ ਲਈ, ਉਥੇ ਹੀ ਰੁੱਕ ਗਿਆ ਮਨ ਹੀ ਮਨ ਮੈਂ ਮਦਦ ਕਰਨ ਦੀ ਸੋਚਣ ਲੱਗਾ। ਪਰ ਅੱਗ ਇੰਨੀ ਤੇਜ਼ ਹੋਣ ਕਰਕੇ ਮੈਂ ਸੋਚਿਆ ਕਿ ਮੈਂ ਇਥੇ ਕੋਈ ਮਦਦ ਨਹੀਂ ਕਰ ਸਕਦਾ ਤੇ ਅਚਾਨਕ ਮੇਰਾ ਧਿਆਨ ਇਕ ਛੋਟੇ ਬੱਚੇ ਵੱਲ ਗਿਆ ਜੋ ਕਿ ਇੱਕ ਛੋਟੇ ਜਿਹੇ ਡੱਬੇ ਵਿੱਚ ਪਾਣੀ ਲਿਆ ਕਿ ਅੱਗ ਤੇ ਪਾ ਰਿਹਾ ਸੀ ਮੈਂ ਕੁਝ ਸਮਾਂ ਉਸ ਬੱਚੇ ਵੱਲ ਦੇਖਣ ਤੋਂ ਬਾਅਦ ਉਸ ਨੂੰ ਅਵਾਜ ਲਗਾਈ ਤੇ ਮੈਂ ਕਿਹਾ ਪੁੱਤ ਇਹ ਅੱਗ ਬਹੁਤ ਤੇਜ਼ ਆ ਇਹ ਇੰਨੇ ਕੁ ਪਾਣੀ ਨਾਲ ਨਹੀ ਬੁਝਣੀ, ਅੱਗੋਂ ਬੱਚੇ ਨੇ ਜੋ ਜਵਾਬ ਦਿੱਤਾ ਮੈਂ
ਸੁਣ ਕੇ ਚੁਪ ਹੋ ਗਿਆ। ਉਸਨੇ ਕਿਹਾ ਵੀਰ ਜੀ ਮੈਨੂੰ ਪਤਾ ਹੈ ਕਿ ਇੰਨੇ ਪਾਣੀ ਨਾਲ ਅੱਗ ਨਹੀ ਬੁਝਣੀ ਪਰ ਜਦੋਂ ਮੈਂ ਪਰਮਾਤਮਾ ਕੋਲ ਜਾਵਾਂਗਾ ਤਾਂ ਉਥੇ ਜਾ ਕੇ ਕੀ ਜਵਾਬ ਦੇਵਾਂਗਾ ਕਿ ਕਿਸੇ ਦੀ ਫਸਲ ਨੂੰ ਅੱਗ ਲੱਗੀ ਤੇ ਮੈਂ ਖੜ੍ਹਾ ਦੇਖਦਾ ਰਿਹਾ ਘੱਟੋ-ਘੱਟੋ ਇਹ ਤਾਂ ਕਹਿ ਸਕਾਂਗਾ। ਕਿ ਮੈਂ ਕੋਸ਼ਿਸ਼ ਤਾਂ ਕੀਤੀ, ਉਸ ਬੱਚੇ ਦੇ ਮੂੰਹੋ ਮੈਂ ਇਹ ਗੱਲ ਸੁਣ ਕੇ ਮੈਂ ਵੀ ਨਾਲ ਅੱਗ ਬਝਾਉਣ ਲੱਗ ਗਿਆ ਦੇਖਦੇ ਹੀ ਦੇਖਦੇ ਕਾਫੀ ਆਸ ਪਾਸ ਦੇ ਬੰਦਿਆਂ ਨੇ ਵੀ ਅੱਗ ਬਝਾਉਣ ਲਈ ਅਗਾਂਹ ਆਏ ਤੇ ਕੁਝ ਹੀ ਸਮੇਂ ਚ ਅੱਗ ਤੇ ਕਾਬੂ ਪਾ ਲਿਆ ਗਿਆ। ਉਸ ਬੱਚੇ ਦੀ ਸੱਚੇ ਦਿਲੋਂ ਕੀਤੀ ਮਦਦ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ। ਕਿ ਲੋੜ ਪੈਣ ਤੇ ਕਿਸੇ ਦੀ ਮਦਦ ਕਰਨ 'ਚ ਸਾਨੂੰ ਕਦੇ ਵੀ ਪੈਰ ਪਿੱਛੇ ਨਹੀਂ ਕਰਨੇ ਚਾਹੀਦੇ ਬਲਕਿ ਹਮੇਸ਼ਾ ਤਿਆਰ ਰਹਿਣਾ ਚਾਹੀਦਾ।
(ਦੀਪਕ ਵਰਮਾ, ਸੁਲਤਾਨਪੁਰ ਲੋਧੀ ਕਪੂਰਥਲਾ)
98147-56051
ਸਾਰਥਕਤਾਂ ਤੋਂ ਦੂਰ ਹੁੰਦੀ ਪੰਜਾਬ ਦੀ ਸਿਆਸਤ
NEXT STORY