ਜਲੰਧਰ- ਚੀਨੀ ਟੈਕਨਾਲੋਜ਼ੀ ਸਮਾਰਟਫੋਨ ਨਿਰਮਾਤਾ ਕੰਪਨੀ ਲੇਈਕੋ ਨੇ ਆਪਣਾ ਇਕ ਲੇਟੈਸਟ ਫਲੈਗਸ਼ਿਪ ਲੇ ਪ੍ਰੋ 3 ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ। ਪਰ ਅਗਲੇ ਹਫਤੇ ਹੋਣ ਵਾਲੀ ਪਹਿਲੀ ਫਲੈਸ਼ ਸੇਲ ਲਈ ਗਾਹਕ ਪਹਿਲਾਂ ਹੀ ਇਸ ਸਮਾਰਟਫੋਨ ਲਈ ਰਜਿਸਟਰੇਸ਼ਨ ਕਰਾ ਸਕਦੇ ਹਨ। ਇਹ ਸਮਾਰਟਫੋਨ ਗੋਲਡ, ਗਰੇ ਅਤੇ ਸਿਲਵਰ ਕਲਰ ਵੇਰਿਅੰਟ 'ਚ ਉਪਲੱਬਧ ਹੋਵੇਗਾ।
ਲੇਈਕੋ ਲੈ ਪ੍ਰੋ 3 ਸਮਾਰਟਫੋਨ ਨੂੰ ਚਾਰ ਵੇਰਿਅੰਟ 'ਚ ਲਾਂਚ ਕੀਤਾ ਗਿਆ ਹੈ। ਇਸਦੇ 4 ਜੀ. ਬੀ ਰੈਮ/32 ਜੀ. ਬੀ ਇਨ-ਬਿਲਟ ਸਟੋਰੇਜ਼ ਵੇਰਿਅੰਟ ਦੀ ਕੀਮਤ 1,799 ਚੀਨੀ ਯੂਆਨ (ਕਰੀਬ 18,100 ਰੁਪਏ), 6 ਜੀ. ਬੀ ਰੈਮ/64 ਜੀ. ਬੀ ਸਟੋਰੇਜ਼ ਦੀ ਕੀਮਤ 1,999 ਚੀਨੀ ਯੁਆਨ (ਕਰੀਬ 20,100 ਰੁਪਏ) ਹੈ। ਬਾਕੀ ਦੇ ਦੋ ਵੇਰੀਅੰਟ 4 ਜੀ. ਬੀ ਰੈਮ/64 ਜੀ. ਬੀ ਸਟੋਰੇਜ਼ ਝਾਂਗ ਯੀਮਾ ਐਡੀਸ਼ਨ ਦੀ ਕੀਮਤ 2,499 ਚੀਨੀ ਯੁਆਨ (ਕਰੀਬ 25,100 ਰੁਪਏ) ਜਦੋਂ ਕਿ 6 ਜੀ. ਬੀ ਰੈਮ/128 ਜੀ. ਬੀ ਸਟੋਰੇਜ ਦੀ ਕੀਮਤ 2,999 ਚੀਨੀ ਯੁਆਨ (ਕਰੀਬ 30,100 ਰੁਪਏ) ਹੋਵੇਗਾ।
ਰੈਮ ਅਤੇ ਇਨਬਿਲਟ ਸਟੋਰੇਜ ਤੋਂ ਇਲਾਵਾ ਸਾਰੇ ਵੇਰਿਅੰਟਸ ਦੇ ਬਾਕੀ ਸਾਰੇ ਸਪੈਸੀਫਿਕੇਸ਼ਨ ਇਕ ਸਮਾਨ ਹਨ। ਲੇ ਪ੍ਰੋ 3 'ਚ ਵੀ 3.5 ਐੱਮ. ਐੱਮ ਹੈੱਡਫੋਨ ਜੈਕ ਦੀ ਜਗ੍ਹਾ ਇਕ ਯੂ. ਐੱਸ. ਬੀ ਟਾਈਪ-ਸੀ ਪੋਰਟ ਦਿੱਤੀ ਗਈ ਹੈ। ਸਮਾਰਟਫੋਨ ਦੇ ਨਾਲ ਇਕ ਹੈੱਡਫੋਨ ਅਡਾਪਟਰ ਮਿਲੇਗਾ। ਕੰਪਨੀ ਫੋਨ 'ਚ ਦਿੱਤੇ ਗਏ ਕਾਂਟੀਨੁਅਲ ਡਿਜ਼ੀਟਲ ਲਾਸਲੇਸ ਆਡੀਓ (ਸੀ. ਡੀ. ਐੱਲ. ਏ। ਸਪੋਰਟ ਦੀ ਤਰੀਫ ਕਰ ਰਹੀ ਹੈ।
leeco le pro 3 ਖਾਸ ਸਪੈਸੀਫਿਕੇਸ਼ਨ
- ਇਸ ਸਮਾਰਟਫੋਨ 'ਚ 2.35 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡਰੈਗਨ 821 ਪ੍ਰੋਸੇਸਰ ਹੈ।
- 5.5 ਇੰਚ (1080x1920 ਪਿਕਸਲ) ਰੈਜ਼ੋਲਿਊਸ਼ਨ ਦੀ ਟੱਚ-ਸਕ੍ਰੀਨ ਹੈ ।
- ਸਕ੍ਰੀਨ ਦੀ ਡੈਨਸਿਟੀ 403 ਪੀ. ਪੀ. ਆਈ ਹੈ।
- ਫੋਨ 'ਚ 4 ਜੀ. ਬੀ ਰੈਮ ਹੈ
- ਇਸ 'ਚ 32 ਜੀ. ਬੀ ਨਾਨ ਐਕਸਪੇਂਡੇਬਲ ਸਟੋਰੇਜ਼ ਹੈ।
- ਐੱਲ. ਈ. ਡੀ ਫਲੈਸ਼ ਨਾਲ 16 ਮੈਗਾਪਿਕਸਲ ਰਿਅਰ ਕੈਮਰਾ ਹੈ। ਸੈਲਫੀ ਲਈ ਵਾਇਡ ਐਂਗਲ ਲੈਨਜ਼ ਦੇ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ।
- ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਓ. ਐੱਸ ਹੈ। ਜਿਸ 'ਤੇ ਲੇਈਈਕੋ ਯੂ. ਆਈ 5.8 ਸਕਿਨ ਦਿੱਤੀ ਗਈ ਹੈ।
- ਪਾਵਰ ਬੈਕਅਪ 4070 ਐੱਮ. ਏ. ਐੱਚ ਦੀ ਨਾਨ ਰਿਮੂਵੇਬਲ ਬੈਟਰੀ ਹੈ।
- ਫੋਨ ਦਾ ਡਾਇਮੇਂਸ਼ਨ 151.40x73.90x7.50 ਮਿਲੀਮੀਟਰ ਅਤੇ ਭਾਰ 175 ਗਰਾਮ ਹੈ।
- ਲੇਈਕੋ ਲੇ ਪ੍ਰੋ 3 ਇਕ ਡਿਊਲ ਸਿਮ ਸਮਾਰਟਫੋਨ ਹੈ
- 4ਜੀ, 802.11ਏ/ਬੀ/ਜੀ/ਐੱਨ/ਏ. ਸੀ, ਜੀ. ਪੀ. ਐੱਸ, ਬਲੂਟੁੱਥ 4.2, ਐੱਨ. ਏ.ਐਫ. ਸੀ, 3ਜੀ ਅਤੇ ਯੂ. ਐੱਸ. ਬੀ ਟਾਈਪ-ਸੀ ਜਿਹੇ ਫੀਚਰ ਹਨ।
- ਫੋਨ 'ਚ ਪ੍ਰਾਕਸਿਮਿਟੀ ਸੈਂਸਰ, ਏਬਿਅੰਟ ਲਾਈਟ ਸੈਂਸਰ, ਐਕਸਲੇਰੋਮੀਟਰ ਅਤੇ ਜਾਇਰੋਸਕੋਪ ਦਿੱਤਾ ਗਿਆ ਹੈ।
ਲਾਂਚ ਹੋਇਆ ਐਂਡ੍ਰਾਇਡ 6.0 'ਤੇ ਚੱਲਣ ਵਾਲਾ ਸਸਤਾ ਸਮਾਰਟਫੋਨ
NEXT STORY