ਮੋਗਾ (ਸੰਜੀਵ ਗੁਪਤਾ)—ਕੁਝ ਦਿਨ ਪਹਿਲਾਂ ਨਾਇਬ ਤਹਿਸੀਲਦਾਰ ਮੋਗਾ ਨੇ ਆਪਣੀ ਸੂਝ-ਬੂਝ ਨਾਲ ਲੈਂਡ ਮਾਫੀਆ ਵਲੋਂ ਸਰਕਾਰੀ ਜ਼ਮੀਨ ਦਾ ਘਪਲਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਕਿੰਨੇ ਘਪਲੇ ਪ੍ਰਵਾਨ ਚੜ੍ਹ ਚੁੱਕੇ ਹਨ। ਤਾਜ਼ਾ ਘਪਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਗਰ ਨਿਗਮ ਦੀ ਜ਼ਮੀਨ ਨੰਬਰ ਖਸਰਾ (218/4) (13 ਕਨਾਲ 6 ਮਰਲਾ) ਮੱਲ੍ਹ ਸ਼ਾਹ ਰੋਡ ਰਾਧਾ ਸੁਆਮੀ ਸਤਿਸੰਗ ਘਰ ਦੇ ਪਿਛਲੀ ਸਾਈਡ ਕੋਟਕਪੁਰਾ ਬਾਈਪਾਸ ਨੇੜੇ ਹੈ ਅਤੇ ਜਿਸ 'ਤੇ ਕਾਰਪੋਰੇਸ਼ਨ ਇਕ ਵਿਸ਼ਾਲ ਪਾਰਕ ਬਣਾਉਣ ਦਾ ਸੁਪਨਾ ਦੇਖ ਰਿਹਾ ਹੈ ਜੋ ਕਿ ਸ਼ਾਇਦ ਇਹ ਮੂੰਗਰੀ ਲਾਲ ਦੇ ਸੁਪਨੇ ਵਰਗਾ ਹੈ, ਕਿਉਂਕਿ ਉੱਥੇ ਹੁਣ ਕਿਸੇ ਮਸ਼ਹੂਰ ਕੋਲੋਨੀਜ਼ਰ ਨੇ ਇਕ ਗੈਰ-ਕਾਨੂੰਨੀ ਕਾਲੋਨੀ ਕੱਟ ਦਿੱਤੀ ਅਤੇ ਉੱਥੇ ਹੁਣ ਪਾਰਕ ਨਹੀਂ ਖੂਬਸੂਰਤ ਕੋਠੀਆਂ ਬਣੀਆਂ ਹੋਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਕਿਸ ਵੱਲ ਦੇਖੀਏ, ਪ੍ਰਸ਼ਾਸਨ ਵੱਲ ਜਾਂ ਕਾਰਪੋਰੇਸ਼ਨ ਵੱਲ?
ਇੱਥੇ ਵਰਣਯੋਗ ਹੈ ਕਿ ਹੁਣ ਕਾਰਪੋਰੇਸ਼ਨ ਦੇ ਅਧਿਕਾਰੀਆਂ 'ਤੇ ਬਹੁਤ ਵੱਡੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਕਿ ਉਨ੍ਹਾਂ ਨੂੰ ਆਪਣੀ 266 ਮਰਲਾ ਕਦੋਂ ਕਾਲੋਨੀ ਕੱਟੀ ਗਈ ਪਤਾ ਨਹੀਂ ਲੱਗਾ। ਇਕ ਅੰਦਾਜੇ ਮੁਤਾਬਕ ਇਕ ਦੀ ਕੀਮਤ ਪੰਜ ਕਰੋੜ ਰੁਪਏ ਬਣਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਦੋ ਚਾਰ ਮਰਲੇ ਹੋਣ ਤਾਂ ਕਿਹਾ ਜਾ ਸਕਦਾ ਹੈ ਕਿ ਨਗਰ ਨਿਗਮ ਨੂੰ ਸ਼ਾਇਦ ਪਤਾ ਨਹੀਂ ਲੱਗਿਆ। ਇਹ ਤਾਂ ਪੂਰੇ 266 ਮਰਲੇ ਦਾ ਮਾਮਲਾ ਹੈ। ਇਸ ਦਾ ਜਵਾਬ ਤਾਂ ਹੁਣ ਜਨਤਾ ਨੂੰ ਦੇਣਾ ਹੀ ਪਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੇ ਘਪਲੇ ਤਾਂ ਯੂ.ਪੀ.ਏ. ਦੀ ਸਰਕਾਰ ਵਿਚ ਨਹੀਂ ਹੋਏ ਜਿੰਨੇ ਮੋਗਾ ਵਿਚ ਹੋ ਰਹੇ ਹਨ ਅਤੇ ਇਹ ਮਾਮਲਾ ਹੁਣ ਵਿਜੀਲੈਂਸ ਨੂੰ ਪੜਤਾਲ ਲਈ ਦੇਣਾ ਚਾਹੀਦੇ ਤਾਂ ਜੋ ਕਰੱਪਟ ਅਧਿਕਾਰੀਆਂ ਉਤੇ ਸਖਤ ਕਾਰਵਾਈ ਹੋ ਸਕੇ। ਲੋਕਾਂ ਮੁਤਾਬਕ ਹੁਣ ਦੇਖਦੇ ਹਾਂ ਕਿ ਸਰਕਾਰ, ਪ੍ਰਸਾਸ਼ਨ ਤੇ ਨਗਰ ਨਿਗਮ ਜਿਸ ਦੀ ਇਹ ਜ਼ਮੀਨ ਮਾਲਕੀ ਹੈ ਉਹ ਕੀ ਕਾਰਵਾਈ ਕਰਦੀ ਹੈ?
ਮੋਗਾ: ਬੁਲਟ ਨੂੰ ਅੱਗ ਲੱਗਣ ਨਾਲ ਝੁਲਸੇ 2 ਨੌਜਵਾਨਾਂ 'ਚੋਂ ਇਕ ਦੀ ਮੌਤ
NEXT STORY