ਨਵੀਂ ਦਿੱਲੀ-ਕੋਰੋਨਾ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਸ਼ੁੱਕਰਵਾਰ ਨੂੰ 'ਰਾਸ਼ਟਰੀ ਪੰਚਾਇਤ ਰਾਜ ਦਿਵਸ' 'ਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਪ੍ਰਧਾਨਾਂ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕੀਤੀ। ਪੀ. ਐੱਮ. ਮੋਦੀ ਨੇ ਕੋਰੋਨਾ ਖਿਲਾਫ ਜੰਗ 'ਚ ਪਿੰਡਾਂ ਦੇ ਲੋਕਾਂ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਸੰਕਟ ਦਾ ਸਭ ਤੋਂ ਵੱਡਾ ਸੰਦੇਸ਼ ਅਤੇ ਸਬਕ ਇਹ ਹੈ ਕਿ ਸਾਨੂੰ ਆਤਮ ਨਿਰਭਰ ਬਣਨਾ ਹੀ ਪਵੇਗਾ। ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਪ੍ਰਧਾਨਾਂ ਨੂੰ ਸੰਬੋਧਿਤ ਕਰਦੇ ਹੋਏ ਪੀ.ਐੱਮ ਮੋਦੀ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਨੇ ਸਾਡੇ ਲਈ ਕਈ ਮੁਸੀਬਤਾਂ ਪੈਦਾ ਕੀਤੀਆਂ, ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸੀ ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਮਹਾਮਾਰੀ ਨੇ ਸਾਨੂੰ ਨਵੀਂ ਸਿੱਖਿਆ ਅਤੇ ਸੰਦੇਸ਼ ਵੀ ਦਿੱਤਾ ਹੈ, ਉਹ ਹੈ ਸਾਨੂੰ ਆਤਮ ਨਿਰਭਰ ਬਣਨਾ ਪਵੇਗਾ।
ਪੀ.ਐੱਮ. ਮੋਦੀ ਦੇ ਸੰਬੋਧਨ ਦੀਆਂ 10 ਵੱਡੀਆਂ ਗੱਲਾਂ-
-ਇਹ ਦੇਖਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਪਿੰਡ ਆਪਣੀਆਂ ਮੁੱਢਲੀਆਂ ਜਰੂਰਤਾਂ ਦੇ ਲਈ ਕਿਵੇਂ ਆਤਮ ਨਿਰਭਰ ਬਣੇ, ਜ਼ਿਲਾ ਆਪਣੇ ਪੱਧਰ 'ਤੇ ਅਤੇ ਇਸੇ ਤਰ੍ਹਾਂ ਪੂਰਾ ਦੇਸ਼ ਕਿਵੇ ਆਤਮ-ਨਿਰਭਰ ਬਣੇ.... ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਹੈ।
-ਕੋਰੋਨਾ ਨੇ ਸਾਡੇ ਸਾਰਿਆਂ ਦੇ ਕੰਮ ਕਰਨ ਦੇ ਤਰੀਕੇ ਨੂੰ ਹੀ ਬਦਲ ਦਿੱਤਾ ਹੈ। ਅੱਜ ਅਸੀਂ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕਰ ਰਹੇ ਹਾ।
-ਪਿੰਡਾਂ ਦੇ ਲੋਕਾਂ ਨੇ ਦੁਨੀਆ ਨੂੰ ਮੰਤਰ ਦਿੱਤਾ ਹੈ-'ਦੋ ਗਜ ਦੂਰੀ' ਜਾਂ ਕਿਹਾ 'ਦੋ ਗਜ ਦੇਹ ਦੀ ਦੂਰੀ ਦਾ'। ਇਸ ਮੰਤਰ ਦਾ ਪਾਲਣ 'ਤੇ ਪਿੰਡਾਂ 'ਚ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ।
-ਇੰਨਾ ਵੱਡਾ ਸੰਕਟ ਆਇਆ, ਇੰਨੀ ਵੱਡੀ ਗਲੋਬਲੀ ਮਹਾਮਾਰੀ ਆਈ ਪਰ ਇਨ੍ਹਾਂ 2-3 ਮਹੀਨਿਆਂ 'ਚ ਅਸੀਂ ਦੇਖਿਆ ਹੈ ਕਿ ਭਾਰਤ ਦਾ ਨਾਗਰਿਕ, ਸੀਮਿਤ ਸੰਸਾਧਨਾਂ ਦੌਰਾਨ, ਕਈ ਮੁਸ਼ਕਿਲਾਂ ਦੇ ਸਾਹਮਣੇ ਝੁਕਣ ਦੇ ਬਜਾਏ ਉਨ੍ਹਾਂ ਨਾਲ ਟਕਰਾ ਰਿਹਾ ਹੈ।
-ਸਾਡੇ ਦੇਸ਼ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਦੀ ਇਸ 'ਚ ਵੱਡੀ ਭੂਮਿਕਾ ਹੈ। ਮਜ਼ਬੂਤ ਪੰਚਾਇਤਾਂ ਆਤਮ ਨਿਰਭਰ ਪਿੰਡ ਦਾ ਆਧਾਰ ਹੈ, ਜਿੰਨੀਆਂ ਪੰਚਾਇਤਾਂ ਮਜ਼ਬੂਤ ਹੋਣਗੀਆਂ, ਉਨਾ ਹੀ ਲੋਕਤੰਤਰ ਵੀ ਮਜ਼ਬੂਤ ਹੋਵੇਗਾ।
-ਮੋਦੀ ਨੇ ਇਸ ਮੌਕੇ 'ਤੇ ਅਧਿਕਾਰਿਤ ਈ-ਗ੍ਰਾਮ ਸਵਰਾਜ ਪੋਰਟਲ ਅਤੇ ਮੋਬਾਇਲ ਐਪ ਦਾ ਵੀ ਉਦਾਘਾਟਨ ਕੀਤਾ।
-ਪ੍ਰਧਾਨ ਮੰਤਰੀ ਨੇ ਮਲਕੀਅਤ ਯੋਜਨਾ ਦਾ ਵੀ ਆਰੰਭ ਕੀਤਾ ਅਤੇ ਰਾਸ਼ਟਰੀ ਪੰਚਾਇਤ ਰਾਜ ਦਿਵਸ 'ਤੇ ਸ਼ਾਨਦਾਰ ਕੰਮ ਕਰਨ ਵਾਲੀ ਪੰਚਾਇਤਾਂ ਨੂੰ ਪੁਰਸਕਾਰਿਤ ਵੀ ਕੀਤਾ।
-ਇਕ ਦੌਰ ਉਹ ਵੀ ਸੀ ਜਦੋਂ ਦੇਸ਼ ਦੀ ਸੌਂ ਤੋਂ ਵੀ ਘੱਟ ਪੰਚਾਇਤਾਂ ਬ੍ਰਾਂਡਬੈਡ ਨਾਲ ਜੁੜੀਆਂ ਸੀ। ਹੁਣ ਸਵਾ ਲੱਖ ਤੋਂ ਜਿਆਦਾ ਪੰਚਾਇਤਾਂ ਤੱਕ ਬ੍ਰਾਂਡਬੈਂਡ ਪਹੁੰਚ ਚੁੱਕਾ ਹੈ। ਇੰਨਾ ਹੀ ਨਹੀਂ ਪਿੰਡਾਂ 'ਚ ਕਾਮਨ ਸਰਵਿਸ ਸੈਂਟਰਾਂ ਦੀ ਗਿਣਤੀ 3 ਲੱਖ ਨੂੰ ਪਾਰ ਕਰ ਰਹੀ ਹੈ।
-ਪਹਿਲਾਂ ਲੋਕ ਕਹਿੰਦੇ ਸੀ ਕਿ ਕੇਂਦਰ ਤੋਂ 1 ਰੁਪਇਆ ਚੱਲਦਾ ਹੈ ਪਰ ਸਿਰਫ 15 ਪੈਸੇ ਹੀ ਪਹੁੰਚਦੇ ਹਨ। ਅੱਜ 1 ਰੁਪਇਆ ਨਿਕਲਦਾ ਹੈ ਤਾਂ 100 ਦੇ 100 ਲਾਭਪਾਤਰੀਆਂ ਦੇ ਖਾਤਿਆਂ 'ਚ ਜਮ੍ਹਾਂ ਹੋ ਜਾਂਦਾ ਹੈ। ਪੀ.ਐੱਮ ਮੋਦੀ ਨੇ ਯੂ.ਪੀ ਦੇ ਸਰਪੰਚ ਤੋਂ ਪੁੱਛਿਆ ਕਿ ਕੀ ਹੁਣ ਪਿੰਡ 'ਚ ਲੋਕਾਂ ਦੇ ਕੋਲ ਪੂਰਾ ਪੈਸਾ ਪਹੁੰਚਦਾ ਹੈ। ਇੱਥੇ ਦੱਸ ਦੇਈਏ ਕਿ ਇਕ ਵਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਜੇਕਰ ਦਿੱਲੀ ਤੋਂ ਇਕ ਰੁਪਇਆ ਚੱਲਦਾ ਹੈ ਤਾਂ ਗਰੀਬ ਕੋਲ ਸਿਰਫ 15 ਪੈਸੇ ਹੀ ਪਹੁੰਚਦੇ ਹਨ।
-ਕੋਰੋਨਾ ਬਹੁਤ ਅਨੋਖਾ ਵਾਇਰਸ ਹੈ। ਉਹ ਆਪਣੇ ਆਪ ਕਿਤੇ ਨਹੀਂ ਜਾਂਦਾ ਹੈ। ਜੇਕਰ ਤੁਸੀਂ ਕੋਰੋਨਾ ਨੂੰ ਬੁਲਾਉਣ ਜਾਓਗੇ, ਲੈਣ ਜਾਓਗੇ ਤਾਂ ਉਹ ਤੁਹਾਡੇ ਨਾਲ ਘਰ 'ਚ ਦਾਖਲ ਹੋ ਜਾਵੇਗਾ ਇਸ ਲਈ 2 ਗਜ ਦੀ ਦੂਰੀ ਵਾਲਾ ਮੰਤਰੀ ਗੂੰਜਦਾ ਰਹਿਣ ਚਾਹੀਦਾ ਹੈ।
4 ਕੋਵਿਡ-19 ਮਰੀਜ਼ਾਂ 'ਤੇ ਪਲਾਜ਼ਮਾ ਥੈਰੇਪੀ ਪ੍ਰੀਖਣ ਦੇ ਸ਼ੁਰੂਆਤੀ ਨਤੀਜੇ ਉਤਸ਼ਾਹਜਨਕ : ਕੇਜਰੀਵਾਲ
NEXT STORY