ਸਪਾ ਸੈਂਟਰ 'ਚ ਚੱਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼, 10 ਲੋਕ ਗ੍ਰਿਫਤਾਰ

You Are HereNational
Wednesday, March 14, 2018-11:36 AM

ਗੁਰੂਗਰਾਮ — ਗੁਰੂਗਰਾਮ ਦੇ ਡੀ.ਐੱਸ.ਐੱਫ. ਫੇਸ-1 'ਚ ਪੁਲਸ ਨੇ ਛਾਪਾ ਮਾਰ ਕੇ ਸਪਾ ਸੈਂਟਰ 'ਚ ਚਲ ਰਹੇ ਜਿਸਮਫਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਛਾਪੇਮਾਰੀ ਦੌਰਾਨ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ 7 ਲੜਕੀਆਂ ਅਤੇ 3 ਪੁਰਸ਼ ਹਨ। ਹਾਲਾਂਕਿ ਇਸ ਸਪਾ ਸੈਂਟਰ ਦਾ ਮਾਲਿਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ, ਜਿਸਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari
ਜਾਣਕਾਰੀ ਅਨੁਸਾਰ ਗੁਰੂਗਰਾਮ ਦੇ ਡੀ.ਐੱਲ.ਐੱਫ. ਫੇਸ-1 'ਚ ਪੁਲਸ ਨੂੰ ਸ਼ਿਕਾਇਤ ਮਿਲੀ ਸੀ ਕਿ ਸ਼ਹਿਰ ਵਿਚ ਅਰੋੜਾ ਨਾਮ ਤੋਂ ਇਕ ਸਪਾ ਸੈਂਟਰ ਚਲ ਰਿਹਾ ਹੈ, ਜਿਥੇ ਜਿਸਮਫਰੋਸ਼ੀ ਦਾ ਧੰਦਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹਰਕਤ 'ਚ ਆਈ ਪੁਲਸ ਨੇ ਕਾਰਵਾਈ ਕਰਨ ਲਈ ਨਕਲੀ ਗ੍ਰਾਹਕ ਭੇਜ ਕੇ ਸੈਂਟਰ ਵਿਚ ਛਾਪੇਮਾਰੀ ਕੀਤੀ। ਟੀਮ ਨੂੰ ਇਸ ਸੈਂਟਰ ਵਿਚ ਕੁਝ ਲੜਕੀਆਂ ਅਤੇ ਲੜਕੇ ਇਤਰਾਜ਼ਯੋਗ ਹਾਲਤ ਵਿਚ ਮਿਲੇ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਸੈਂਟਰ ਨੂੰ ਚਲਾਇਆ ਜਾ ਰਿਹਾ ਸੀ।

Edited By

Harinder Kaur

Harinder Kaur is News Editor at Jagbani.

Popular News

!-- -->