ਅਬੁਜਾ - ਨਾਈਜੀਰੀਆ ਤੱਟ ਨੇੜੇ ਸਮੁੰਦਰੀ ਲੁਟੇਰਿਆਂ ਵੱਲੋਂ ਹਾਂਗਕਾਂਗ ਦੇ ਇਕ ਪੋਤ ਤੋਂ ਅਗਵਾਹ ਕੀਤੇ ਗਏ 18 ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਨਾਈਜੀਰੀਆ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮੁੰਦਰੀ ਘਟਨਾਵਾਂ 'ਤੇ ਨਜ਼ਰ ਰੱਖਣ ਵਾਲੀ ਏਜੰਸੀ ਏ. ਆਰ. ਐੱਕਸ. ਮੁਤਾਬਕ 3 ਦਸੰਬਰ ਨੂੰ ਸਮੁੰਦਰੀ ਲੁਟੇਰਿਆਂ ਨੇ ਜਹਾਜ਼ 'ਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਨੂੰ ਸਵਾਰ 19 ਲੋਕਾਂ ਨੂੰ ਅਗਵਾਹ ਕਰ ਲਿਆ ਸੀ ਅਤੇ ਇਨ੍ਹਾਂ 'ਚੋਂ 18 ਭਾਰਤੀ ਸਨ।
ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ ਨਾਈਜੀਰੀਆਈ ਨੌ-ਸੈਨਾ ਅਤੇ ਪੋਤ ਦੀ ਕੰਪਨੀ ਨੇ 18 ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ, ਜਿਨ੍ਹਾਂ ਦਾ ਐੱਮ. ਟੀ. ਨੇਵੇ ਕਾਂਸਟੇਲੇਸ਼ਨ ਜਹਾਜ਼ ਤੋਂ 3 ਦਸੰਬਰ ਨੂੰ ਅਗਵਾਹ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਭਾਰਤੀਆਂ ਦੇ ਅਗਵਾਹ ਹੋਣ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੇ ਮਦਦ ਲਈ ਨਾਈਜੀਰੀਆਈ ਏਜੰਸੀਆਂ ਤੋਂ ਮਦਦ ਮੰਗੀ ਸੀ।
ਏ. ਪੀ. ਐਕਸਪ੍ਰੈੱਸ ਦੇ ਇਕ ਕੋਚ ’ਚ ਅਚਾਨਕ ਲੱਗੀ ਅੱਗ
NEXT STORY