ਨਵੀਂ ਦਿੱਲੀ — ਤਿਓਹਾਰਾਂ ਦਾ ਸੀਜ਼ਨ ਆਉਂਦੇ ਹੀ ਮੌਸਮ ਦੇ ਨਾਲ-ਨਾਲ ਮਾਹੌਲ ਵੀ ਖੁਸ਼ਨੁਮਾ ਹੋ ਜਾਂਦਾ ਹੈ। ਇਸਦੇ ਨਾਲ ਹੀ ਮਿਠਾਈਆਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਕੋਈ ਵੀ ਤਿਓਹਾਰ ਜਾਂ ਸ਼ਗਨ ਮਿਠਾਈਆਂ ਬਿਨਾਂ ਅਧੂਰਾ ਹੈ। ਰੱਖੜੀ ਦੇ ਪਿਆਰ ਭਰੇ ਤਿਓਹਾਰ ਦੇ ਮੌਕੇ 'ਤੇ ਗੁਜਰਾਤ ਦੀ ਇਕ ਦੁਕਾਨ ਨੇ ਖਾਸ ਮਠਿਆਈ ਬਣਾਈ ਹੈ, ਜਿਸ ਦੀ ਚਰਚਾ ਪੂਰੇ ਦੇਸ਼ 'ਚ ਹੋ ਰਹੀ ਹੈ।
ਮਠਿਆਈ ਦੀ ਕੀਮਤ 9,000 ਰੁਪਏ
ਗੁਜਰਾਤ ਦੇ ਸ਼ਹਿਰ ਸੂਰਤ 'ਚ '24 ਕੈਰੇਟ ਮਠਿਆਈ ਮੈਜਿਕ' ਨਾਮ ਦੀ ਦੁਕਾਨ 'ਤੇ 9,000 ਰੁਪਏ ਪ੍ਰਤੀ ਕਿਲੋ ਮਠਿਆਈ ਵਿਕ ਰਹੀ ਹੈ। ਦੁਕਾਨ 'ਤੇ ਮਠਿਆਈ ਖਰੀਦਣ ਆਏ ਲੋਕਾਂ ਨੇ ਦੱਸਿਆ ਕਿ ਮਠਿਆਈ ਸਿਹਤ ਲਈ ਵਧੀਆ ਹੈ। ਦੁਕਾਨ ਦੇ ਮਾਲਕ ਦਾ ਦਾਅਵਾ ਹੈ ਕਿ ਇਸ ਵਿਚ ਵਧੀਆ ਕਿਸਮ ਦੇ ਕਾਜੂ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਸੋਨੇ ਦੇ ਵਰਕ ਨਾਲ ਇਸ ਨੂੰ ਸਜਾਇਆ ਗਿਆ ਹੈ, ਜਿਹੜਾ ਕਿ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
ਮਠਿਆਈ ਦਾ ਨਾਮ 'ਗੋਲਡ ਸਵੀਟ'
ਦੁਕਾਨ ਦੇ ਮਾਲਕ ਨੇ ਦੱਸਿਆ ਕਿ ਲੋਕ ਇਸ ਮਠਿਆਈ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਨੂੰ ਰੱਖੜੀ ਦੇ ਤਿਓਹਾਰ ਲਈ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ। ਲੋਕ ਸਿਹਤ 'ਤੇ ਸੋਨੇ ਦੇ ਅਸਰ ਕਾਰਨ ਇਸ ਮਠਿਆਈ ਨੂੰ ਪਸੰਦ ਕਰ ਰਹੇ ਹਨ। ਗੋਲਡ ਸਵੀਟ ਨਾਮ ਦੀ ਇਹ ਮਸ਼ਹੂਰ ਮਠਿਆਈ ਦੁਕਾਨ 'ਚ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੇ ਵੱਲ ਖਿੱਚ ਰਹੀ ਹੈ।
ਮਨਜੀਤ ਸਿੰਘ ਜੀ.ਕੇ 'ਤੇ ਹਮਲਾ, ਵੀਡੀਓ ਹੋਈ ਵਾਇਰਲ
NEXT STORY