ਯੇਰੁਸ਼ਲਮ/ਮੁੰਬਈ — ਮੁੰਬਈ ਅੱਤਵਾਦੀ ਹਮਲੇ ਵਿਚ ਬਚੇ ਇਜ਼ਰਾਇਲ ਦੇ 11 ਸਾਲ ਬੇਬੀ ਮੋਸ਼ੇ ਹੋਲਤਜਬਰਗ ਅਤੇ ਉਸ ਦੇ ਦਾਦਾ-ਦਾਦੀ ਲਈ ਭਾਰਤ ਨੇ ਵੀਰਵਾਰ ਨੂੰ 10 ਸਾਲ ਦਾ ਵੀਜਾ ਜਾਰੀ ਕੀਤਾ । ਇਸ ਨਾਲ ਉਹ ਆਸਾਨੀ ਨਾਲ ਭਾਰਤ ਦੀ ਯਾਤਰਾ ਕਰ ਸਕਣਗੇ ।
ਮੋਸ਼ੇ ਹੁਣ 11 ਸਾਲ ਦਾ ਹੋ ਚੁੱਕਾ ਹੈ । ਉਸ ਨੇ ਪਿਛਲੀ 5 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਯੇਰੁਸ਼ਲਮ ਵਿਚ ਹੋਈ ਭਾਵੁਕ ਮੁਲਾਕਾਤ ਵਿਚ ਮੁੰਬਈ ਆਉਣ ਦੀ ਇੱਛਾ ਜਤਾਈ ਸੀ । ਇਸ ਉੱਤੇ ਮੋਦੀ ਨੇ ਮੋਸ਼ੇ ਨੂੰ ਪਰਿਵਾਰ ਸਮੇਤ ਭਾਰਤ ਸੱਦਿਆ ਗਿਆ ਸੀ । ਮੋਸ਼ੇ ਨੇ ਭਾਰਤੀ ਦੂਤਘਰ ਦੇ ਅਧਿਕਾਰੀ ਤੋਂ ਵੀਜ਼ਾ ਮਿਲਣ ਤੋਂ ਬਾਅਦ ਕਿਹਾ, ਮੈਂ ਪ੍ਰਧਾਨ ਮੰਤਰੀ ਮੋਦੀ ਤੋਂ ਇਹ ਬਿਹਤਰੀਨ ਤੋਹਫਾ ਪਾ ਕੇ ਬੇਹੱਦ ਉਤਸ਼ਾਹਿਤ ਹਾਂ। ਮੈਨੂੰ ਉਮੀਦ ਹੈ ਕਿ ਮੈਂ ਮੁੰਬਈ ਦੀ ਯਾਤਰਾ ਕਰਾਂਗਾ ਅਤੇ ਵੱਡਾ ਹੋਣ ਉੱਤੇ ਉੱਥੇ ਰਹਾਂਗਾ । ਇਸ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਉਹ ਮੁੰਬਈ ਦੇ ਨਰੀਮਨ ਹਾਊਸ ਵਿਚ ਆਪਣੇ ਪਿਤਾ ਦੀ ਤਰ੍ਹਾਂ ਕੰਮ ਕਰਨਾ ਚਾਹੁੰਦਾ ਹੈ ।
ਧਿਆਨਦੇਣ ਯੋਗ ਹੈ ਕਿ 26 ਨਵੰਬਰ 2008 ਨੂੰ ਨਰੀਮਨ ਹਾਊਸ ਉੱਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ । ਇਸ ਵਿਚ ਮੋਸ਼ੇ ਦੇ ਮਾਤਾ-ਪਿਤਾ ਰੱਬੀ ਗਵੇਰੀਅਲ ਅਤੇ ਰਿਵਕਾ ਹੋਲਟਜਬਰਗ ਨਾਲ 6 ਹੋਰ ਲੋਕ ਵੀ ਮਾਰੇ ਗਏ ਸਨ । ਉਸ ਸਮੇਂ ਮੋਸ਼ੇ ਸਿਰਫ਼ 2 ਸਾਲ ਦਾ ਸੀ।
ਡੋਡਾ 'ਚ ਹੋਇਆ ਦਰਦਨਾਕ ਹਾਦਸਾ, 2 ਦੀ ਮੌਤ 4 ਜ਼ਖਮੀ
NEXT STORY