ਜੈਸਲਮੇਰ - ਰਾਜਸਥਾਨ ’ਚ ਜੈਸਲਮੇਰ ਦੇ ਵਿਦੇਸ਼ੀਆਂ ਲਈ ਪਾਬੰਦੀਸ਼ੁਦਾ ਇਲਾਕੇ ਰਾਮਗੜ੍ਹ ’ਚ ਨਾਜਾਇਜ਼ ਤੌਰ ’ਤੇ ਰਹਿ ਰਹੇ 33 ਪਾਕਿਸਤਾਨੀ ਨਾਗਰਿਕਾਂ ਦਾ ਪਤਾ ਲੱਗਾ ਹੈ। ਸੂਤਰਾਂ ਨੇ ਦੱਸਿਆ ਕਿ ਪਿੰਡ ਤੇਜਪਾਲਾਂ ਦੇ ਨਹਿਰੀ ਇਲਾਕੇ ’ਚ ਜਦ ਡਾਕਟਰ ਕਾਸ਼ਤਕਾਰਾਂ ਦੀ ਸਿਹਤ ਜਾਂਚ ਕਰਨ ਪਹੁੰਚੇ ਤਾਂ ਪਤਾ ਲੱਗਾ ਕਿ ਉਹ ਸਾਰੇ ਪਾਕਿਸਤਾਨ ਦੇ ਨਾਗਰਿਕ ਹਨ। ਸੂਚਨਾ ਮਿਲਣ ’ਤੇ ਰਾਮਗੜ੍ਹ ਸਿਹਤ ਕੇਂਦਰ ਦੇ ਡਾਕਟਰ ਪੁਲਸ ਮੁਖੀ ਤੇ ਕਰਮਚਾਰੀਆਂ ਨਾਲ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਸੂਤਰਾਂ ਨੇ ਦੱਸਿਆ ਕਿ ਉਥੇ ਕੁਲ 33 ਪਾਕਿਸਤਾਨੀ ਅਸਲੀ ਪਛਾਣ ਲੁਕਾ ਕੇ ਰਹਿ ਰਹੇ ਸਨ, ਜਿਨ੍ਹਾਂ ਵਿਚ 11 ਪਿਛਲੇ 4 ਸਾਲ ਤੋਂ ਰਹਿ ਰਹੇ ਹਨ, ਜਦਕਿ 22 ਲੋਕ 9 ਮਾਰਚ ਨੂੰ ਚੋਰੀ-ਛੁਪੇ ਉਥੇ ਪਹੁੰਚੇ। ਇਹ 22 ਲੋਕ ਅਟਾਰੀ ਸੀਮਾ ਰਾਹੀਂ ਹਰਿਦੁਆਰ ਦਾ ਵੀਜ਼ਾ ਲੈ ਕੇ ਆਏ ਸਨ।
ਤਾਮਿਲਨਾਡੂ ’ਚ ਪਹਿਲੀ ਤੋਂ 9ਵੀਂ ਤੱਕ ਦੇ ਵਿਦਿਆਰਥੀਆਂ ਨੂੰ ਭੇਜਿਆ ਜਾਏਗਾ ਅਗਲੀ ਜਮਾਤ ’ਚ : CM
NEXT STORY