ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਇਕ ਪਿੰਡ ਵਿਚ ਫਸੇ 35 ਲੋਕਾਂ ਨੂੰ ਕੱਢਣ ਲਈ ਭਾਰਤੀ ਹਵਾਈ ਫੌਜ (ਆਈ. ਏ. ਐੱਫ.) ਦੇ ਇਕ ਹੈਲੀਕਾਪਟਰ ਨੂੰ ਭੇਜਿਆ ਗਿਆ ਹੈ। ਠਾਣੇ ਦੇ ਰੈਜੀਡੈਂਟ ਸਬ-ਕੁਲੈਕਟਰ ਸ਼ਿਵਾਜੀ ਪਾਟਿਲ ਨੇ ਦੱਸਿਆ ਕਿ ਕਲਿਆਣ ਤਾਲੁਕਾ ਦੇ ਖਦਾਵਲੀ ਕੋਲ ਜੂ-ਨੰਦਖੁਰੀ ਪਿੰਡ ਵਿਚ ਸਵੇਰੇ 10 ਵਜੇ ਤੋਂ ਲੋਕ ਆਪਣੇ ਘਰਾਂ ਵਿਚ ਫਸੇ ਹਨ। ਉਨ੍ਹਾਂ ਦੇ ਘਰਾਂ ਵਿਚ ਪਾਣੀ ਭਰ ਗਿਆ ਹੈ। ਰੱਖਿਆ ਅਧਿਕਾਰੀ ਨੇ ਕਿਹਾ, ''ਸੂਬਾ ਸਰਕਾਰ ਦੀ ਬੇਨਤੀ 'ਤੇ 35 ਲੋਕਾਂ ਨੂੰ ਕੱਢਣ ਲਈ ਆਈ. ਏ. ਐੱਫ. ਨੇ ਸਾਂਤਾਕਰੂਜ (ਮੁੰਬਈ 'ਚ) ਤੋਂ ਇਕ ਐੱਮ. ਆਈ-17 ਹੈਲੀਕਾਪਟਰ ਨੂੰ ਭੇਜਿਆ ਹੈ।
ਪਾਟਿਲ ਨੇ ਕਿਹਾ ਕਿ ਫਸੇ ਹੋਏ ਲੋਕਾਂ ਨੂੰ ਉੱਥੋਂ ਕੱਢ ਕੇ ਸੁਰੱਥਿਅਤ ਥਾਂ 'ਤੇ ਪਹੁੰਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਨੇ ਦੱਸਿਆ ਕਿ ਕਲਿਆਣ ਤਾਲੁਕਾ ਵਿਚ ਅਤੇ ਉਸ ਦੇ ਆਲੇ-ਦੁਆਲੇ ਕਈ ਪਿੰਡ ਭਾਤਸਾ ਨਦੀ ਦੀ ਲਪੇਟ 'ਚ ਆ ਗਏ ਹਨ। ਇਸ ਵਿਚ ਜੂ-ਨੰਦਖੁਰੀ ਪਿੰਡ ਸਭ ਤੋਂ ਵਧ ਪ੍ਰਭਾਵਿਤ ਹੈ। ਮੁੰਬਈ ਅਤੇ ਉਸਦੇ ਨੇੜਲੇ ਜ਼ਿਲੇ ਠਾਣੇ ਅਤੇ ਪਾਲਘਰ ਵਿਚ ਵੀ ਪਿਛਲੇ ਦੋ ਦਿਨਾਂ ਤੋਂ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ।
ਸਰਕਾਰ ਹਿਮਾਚਲ ਦੇ ਹਿੱਤਾਂ ਦੀ ਰੱਖਿਆ ਲਈ ਲਈ ਵਚਨਬੱਧ: ਬਿਕ੍ਰਮ
NEXT STORY