ਪੰਚਕੂਲਾ(ਮੁਕੇਸ਼)-ਪੰਚਕੂਲਾ ’ਚ ਹੋਈ ਹਿੰਸਾ ਮਾਮਲੇ ’ਚ ਡੇਰਾ ਪ੍ਰਮੁੱਖ ਦੀ ਰਾਜਦਾਰ ਅਤੇ ਹਿੰਸਾ ਦੀ ਮੁੱਖ ਮੁਲਜ਼ਮ ਹਨੀਪ੍ਰੀਤ ਸਹਿਤ ਹੋਰ ਮੁਲਜ਼ਮ ਸ਼ੁੱਕਰਵਾਰ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਕੋਰਟ ’ਚ ਪੇਸ਼ ਹੋਏ। ਸੁਣਵਾਈ ਦੌਰਾਨ ਚਾਰ ਮੁਲਜ਼ਮ ਗੁਰਮੀਤ ਸਿੰਘ, ਗੁਰਮੀਤ ਸਿੰਘ, ਪਰਗਟ ਸਿੰਘ ਅਤੇ ਸ਼ਰਣਜੀਤ ਸਿੰਘ ਖਿਲਾਫ਼ ਦੋਸ਼ ਤੈਅ ਹੋਏ ਹਨ। ਕੇਸ ਦੀ ਅਗਲੀ ਸੁਣਵਾਈ 24 ਜਨਵਰੀ ਨੂੰ ਹੋਵੇਗੀ। ਸੁਣਵਾਈ ’ਚ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ।
ਬਚਾਅ ਧਿਰ ਦੇ ਵਕੀਲ ਸੁਰੇਸ਼ ਰੋਹਿਲਾ ਨੇ ਦੱਸਿਆ ਕਿ ਅੱਜ ਮਾਮਲੇ ਨੂੰ ਲੈ ਕੇ ਹਨੀਪ੍ਰੀਤ ਸਹਿਤ ਹੋਰ ਮੁਲਜ਼ਮ ਕੋਰਟ ’ਚ ਪੇਸ਼ ਹੋਏ ਅਤੇ ਕੁਝ ਮੁਲਜ਼ਮ ਹਾਜ਼ਰੀ ਮੁਆਫ਼ੀ ’ਤੇ ਰਹੇ। ਧਿਆਨਯੋਗ ਹੈ ਕਿ ਹਾਲ ਹੀ ’ਚ ਸਾਧਵੀਆਂ ਨਾਲ ਯੌਨ ਸ਼ੋਸ਼ਣ ਦੇ ਮਾਮਲੇ ’ਚ ਸਜ਼ਾ ਕੱਟ ਰਹੇ ਡੇਰਾ ਪ੍ਰਮੁੱਖ ਦੀ ਹਨੀਪ੍ਰੀਤ ਨਾਲ ਰੋਹਤਕ ਦੀ ਸੁਨਾਰੀਆ ਜੇਲ ’ਚ 20 ਮਿੰਟ ਮੁਲਾਕਾਤ ਹੋਈ ਸੀ। ਪੰਚਕੂਲਾ ਕੋਰਟ ਵਲੋਂ ਦੇਸ਼ ਧਰੋਹ ਦੀ ਧਾਰਾ ਹਟਣ ਤੋਂ ਬਾਅਦ ਦੂਜੀ ਵਾਰ ਹਨੀਪ੍ਰੀਤ ਕੋਰਟ ’ਚ ਪੇਸ਼ ਹੋਈ।
'ਆਪ' ਨੂੰ ਮਿਲਿਆ ਪ੍ਰਸ਼ਾਂਤ ਕਿਸ਼ੋਰ ਦਾ ਸਾਥ, ਸਿਸੋਦੀਆ ਬੋਲੇ- ਅਬਕੀ ਬਾਰ 67 ਪਾਰ
NEXT STORY