ਮਥੁਰਾ— ਉੱਤਰ ਪ੍ਰਦੇਸ਼ 'ਚ ਮਥੁਰਾ ਦੇ ਬਲਦੇਵ ਖੇਤਰ 'ਚ ਐਤਵਾਰ ਨੂੰ ਯਮੁਨਾ ਐਕਸਪ੍ਰੈੱਸ ਵੇਅ 'ਤੇ ਇਕ ਕਾਰ ਤੇ ਟਰੱਕ ਦੀ ਟੱਕਰ ਹੋ ਗਈ, ਜਿਸ 'ਚ ਕਾਰ ਸਵਾਰ 5 ਲੋਕਾਂ ਦੀ ਮੌਤ ਹੋ ਗਈ ਜਦਕਿ 3 ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪੁਲਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਲਗਭਗ 8 ਵਜੇ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਬੁਲੰਦ ਸ਼ਹਿਰ ਤੋਂ ਆਗਰਾ ਵੱਲ ਜਾ ਰਹੀ ਇਕ ਕਾਰ ਸਾਹਮਣੇ ਜਾ ਰਹੇ ਟੱਕਰ ਦੇ ਹੇਠਾਂ ਵੜ ਗਈ। ਹਾਦਸੇ 'ਚ ਕਾਰ ਸਵਾਰ 4 ਔਰਤਾਂ ਅਤੇ ਇਕ ਮਰਦ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 3 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਆਗਰਾ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੂੰ ਕੱਟ ਕੇ ਟਰੱਕ ਤੋਂ ਵੱਖ ਕੀਤਾ ਗਿਆ।
ਦਫਤਰ ’ਚ ਪ੍ਰੇਮ-ਪ੍ਰਸੰਗ ਨਾਲ ਹੁੰਦਾ ਹੈ ਹਿੱਤਾਂ ’ਚ ਟਕਰਾਅ
NEXT STORY