ਸ਼ਾਮਲੀ— ਉਤਰ ਪ੍ਰਦੇਸ਼ ਦੇ ਸੀਤਾਪੁਰ 'ਚ ਕੁੱਤਿਆਂ ਦੇ ਆਤੰਦ ਦੇ ਬਾਅਦ ਹੁਣ ਸ਼ਾਮਲੀ 'ਚ ਸਥਾਨਕ ਲੋਕਾਂ 'ਤੇ ਕੁੱਤਿਆਂ ਦਾ ਹਮਲਾ ਸ਼ੁਰੂ ਹੋ ਗਿਆ ਹੈ। ਇੱਥੇ ਦੇਰ ਰਾਤੀ ਕੁੱਤਿਆਂ ਨੇ 6 ਲੋਕਾਂ 'ਤੇ ਹਮਲਾ ਕਰ ਦਿੱਤਾ। ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਦਮਖੋਰ ਕੁੱਤਿਆਂ ਨੇ ਸ਼ਨੀਵਾਰ ਦੀ ਰਾਤ ਉਨ੍ਹਾਂ ਦੇ ਉਪਰ ਹਮਲਾ ਕਰ ਦਿੱਤਾ। ਇਸ ਹਮਲੇ 'ਚ 6 ਲੋਕ ਗੰਭÎੀਰ ਰੂਪ ਨਾਲ ਜ਼ਖਮੀ ਹੋ ਗਏ। ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਰੈਬੀਜ਼ ਦਾ ਟੀਕਾ ਲਗਾ ਦਿੱਤਾ ਗਿਆ ਹੈ।
ਪੀ.ਐੈੱਮ. ਮੋਦੀ ਦੀ ਬਹਾਦਰਗੜ੍ਹ ਵਾਸੀਆਂ ਨੂੰ ਸੌਗਾਤ, ਮੈਟਰੋ ਦਾ ਕੀਤਾ ਉਦਘਾਟਨ
NEXT STORY