ਬਿਹਾਰ-ਬਿਹਾਰ ਦੇ ਨਵਾਦਾ ਜ਼ਿਲੇ ਦੇ ਰਾਜੌਲੀ ਥਾਣਾ ਖੇਤਰ ਸਥਿਤ ਮਹਾਂਦੇਵ ਮੋੜ ਦੇ ਕੋਲ ਇਕ ਅਸਥਾਈ ਰਵਾਇਤੀ ਦਵਾਈਆਂ ਦੀ ਦੁਕਾਨ 'ਚ ਸ਼ਨੀਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਇੱਕ ਵਣਜਾਰਿਆਂ ਦੀ ਟੋਲੀ ਬੱਸ 'ਚ ਨਾ ਚੜ੍ਹੀ। ਰਿਪੋਰਟ ਮੁਤਾਬਕ ਮੱਧ ਪ੍ਰਦੇਸ਼ 'ਚ ਜਬਲਪੁਰ ਦੇ ਰਹਿਣ ਵਾਲੇ ਘੁੰਮਣ ਵਾਲੇ ਵਣਜਾਰਿਆਂ ਦੀ ਟੋਲੀ ਮਹਾਂਦੇਵ ਮੋੜ ਦੇ ਕੋਲ ਪੀ. ਵੇ ਲੋਗ ਕੋਡਰਮਾ ਜਾਣ ਦੇ ਲਈ ਬੱਸ ਦਾ ਇੰਤਜ਼ਾਰ ਕਰ ਰਹੇ ਸੀ। ਕੋਡਰਮਾ ਜਾਣ ਵਾਲੀ ਅਰਮਾਨ ਬੱਸ 'ਤੇ ਜਗ੍ਹਾ ਨਾ ਹੋਣ ਕਾਰਨ ਉਨ੍ਹਾਂ ਨੂੰ ਬੱਸ 'ਚ ਚੜ੍ਹਨ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਉਹ ਦੂਜੀ ਬੱਸ ਦਾ ਇੰਤਜ਼ਾਰ ਕਰ ਰਹੇ ਸੀ, ਇਸੇ ਦੌਰਾਨ ਉਨ੍ਹਾਂ ਦੀ ਸਮਾਨ ਵਾਲੀ ਪੋਟਲੀ 'ਚ ਰੱਖਿਆ ਬੰਬ ਵਿਸਫੋਟ ਹੋ ਗਿਆ। ਇਸ ਹਾਦਸੇ 'ਚ ਲਗਭਗ 8 ਲੋਕ ਜ਼ਖਮੀ ਹੋ ਗਏ। ਇਲਾਜ ਦੇ ਦੌਰਾਨ ਕਈ ਜ਼ਖਮੀ ਫਰਾਰ ਹੋ ਗਏ। ਸਦਰ ਹਸਪਤਾਲ 'ਚ 3 ਲੋਕਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਜੇਕਰ ਬੱਸ 'ਚ ਚੜ੍ਹ ਜਾਂਦੇ ਤਾਂ ਬੰਬ ਫੱਟਣ ਨਾਲ ਵੱਡਾ ਹਾਦਸਾ ਹੋ ਸਕਦਾ ਸੀ।
ਮੱਧ ਪ੍ਰਦੇਸ਼ 'ਚ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ, ਕੀਤੇ ਇਹ ਵੱਡੇ ਵਾਅਦੇ
NEXT STORY