ਨਵੀਂ ਦਿੱਲੀ— ਭਾਰਤ 'ਚ ਜਿਥੇ ਇਕ ਪਾਸੇ ਔਰਤਾਂ ਦਾ ਸਸ਼ਕਤੀਕਰਨ ਕਰਨ ਦਾ ਰੌਲਾ ਪਾਇਆ ਜਾ ਰਿਹਾ ਹੈ, ਉਥੇ ਦੂਜੇ ਪਾਸੇ ਇਕ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੰਮਕਾਜੀ ਔਰਤਾਂ ਸੋਸ਼ਣ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਵਲੋਂ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਕੰਮਕਾਜੀ 92 ਫੀਸਦੀ ਔਰਤਾਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਤੋਂ ਵੀ ਘੱਟ ਤਨਖਾਹ ਮਿਲਦੀ ਹੈ ਤੇ ਇਸ ਦੇ ਮੁਕਾਬਕੇ ਪੁਰਸ਼ਾਂ ਦੀ ਸਥਿਤੀ ਥੋੜੀ ਬਿਹਤਰ ਹੈ ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ 82 ਫੀਸਦੀ ਪੁਰਸ਼ਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੋਂ ਘੱਟ ਤਨਖਾਹ ਮਿਲ ਰਹੀ ਹੈ।
ਅਜੀਮ ਪ੍ਰੇਮਜੀ ਯੂਨੀਵਰਸਿਟੀ ਦੇ ਰੁਜ਼ਗਾਰ ਕੇਂਦਰ ਨੇ ਕਿਰਤ ਬਿਊਰੋ ਦੇ ਪੰਜ ਸਾਲਾ ਰੁਜ਼ਗਾਰ-ਬੇਰੁਜ਼ਗਾਰੀ ਸਰਵੇਖਣ (2015-2016) ਦੇ ਆਧਾਰ 'ਤੇ ਸਟੇਟ ਆਫ ਵਰਕਿੰਗ ਇੰਡੀਆ, 2018 ਇਕ ਰਿਪੋਰਟ ਤਿਆਰ ਕੀਤੀ ਹੈ। ਜਿਸ 'ਚ ਉਨ੍ਹਾਂ ਦੇਸ਼ 'ਚ ਕੰਮਕਾਜੀ ਪੁਰਸ਼ਾਂ ਅਤੇ ਮਹਿਲਾਵਾਂ 'ਤੇ ਅੰਕੜੇ ਤਿਆਰ ਕੀਤੇ ਹਨ। ਰਿਪੋਰਟ ਮੁਤਾਬਕ 2015 'ਚ ਰਾਸ਼ਟਰੀ ਪੱਧਰ 'ਤੇ 67 ਫੀਸਦੀ ਪਰਿਵਾਰਾਂ ਦੀ ਮਾਸਿਕ ਆਮਦਨ 10 ਹਜ਼ਾਰ ਰੁਪਏ ਸੀ, ਜਦੋਂ ਕਿ ਸੱਤਵੇਂ ਕੇਂਦਰੀ ਵੇਤਨ ਕਮਿਸ਼ਨ (ਸੀ.ਪੀ.ਸੀ.) ਵੱਲੋਂ ਸਿਫਾਰਸ਼ ਕੀਤੀ ਘੱਟੋ ਘੱਟ ਤਨਖਾਹ 18,000 ਰੁਪਏ ਪ੍ਰਤੀ ਮਹੀਨਾ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਭਾਰਤ 'ਚ ਇਕ ਵੱਡੇ ਤਬਕੇ ਨੂੰ ਮਜ਼ਦੂਰੀ ਦੇ ਰੂਪ 'ਚ ਸਹੀ ਭੁਗਤਾਨ ਨਹੀਂ ਕੀਤਾ ਜਾ ਰਿਹਾ।
ਅਜੀਮ ਪ੍ਰੇਮਜੀ ਯੂਨੀਵਰਸਿਟੀ ਦੇ ਸਕੂਲ ਆਫ ਲਿਬਰਲ ਸਟੱਡੀਜ਼, ਅਰਥ ਸ਼ਾਸਤਰ ਦੇ ਸਹਾਇਕ ਪ੍ਰੋਫਸਰ ਅਤੇ ਸਟੇਟ ਆਫ ਵਰਕਿੰਗ ਇੰਡੀਆ, 2018 ਰਿਪੋਰਟ ਦੇ ਮੁੱਖ ਲੇਖਕ ਅਮਿਤ ਬਸੋਲੇ ਨੇ ਦੱਸਿਆ ਕਿ ਇਹ ਅੰਕੜੇ ਕਿਰਤ ਬਿਊਰੋ ਦੇ ਪੰਜ ਸਾਲਾ ਰੁਜ਼ਗਾਰ-ਬੇਰੁਜ਼ਗਾਰੀ ਸਰਵੇਖਣ (2015-2016) 'ਤੇ ਅਧਾਰਿਤ ਹਨ। ਇਹ ਅੰਕੜੇ ਪੂਰੇ ਭਾਰਤ ਦੇ ਹਨ। ਉਨ੍ਹਾਂ ਕਿਹਾ ਕਿ ਮੈਟਰੋ ਸ਼ਹਿਰਾਂ 'ਚ ਇਸਦੀ ਸਥਿਤੀ ਅਲੱਗ ਹੋਵੇਗੀ, ਕਿਉਂਕਿ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੀ ਤੁਲਨਾ 'ਚ ਇਨ੍ਹਾਂ ਸ਼ਹਿਰਾਂ 'ਚ ਔਰਤਾਂ ਅਤੇ ਪੁਰਸ਼ਾਂ ਦੀ ਆਮਦਨੀ ਜ਼ਿਆਦਾ ਹੈ। ਸਟੇਟ ਆਫ ਵਰਕਿੰਗ ਇੰਡੀਆ, 2018 ਰਿਪੋਰਟ ਮੁਤਾਬਕ, ਚਿੰਤਾ ਦੀ ਗੱਲ ਇਹ ਹੈ ਕਿ ਨਿਰਮਾਣ ਖੇਤਰ 'ਚ ਵੀ 90 ਫੀਸਦੀ ਉਦਯੋਗ ਮਜ਼ਦੂਰਾਂ ਨੂੰ ਘੱਟੋ ਘੱਟ ਵੇਤਨ ਤੋਂ ਹੇਠਾਂ ਮਜ਼ਦੂਰੀ ਦਾ ਭੁਗਤਾਨ ਕਰਦੇ ਹਨ।
ਰਾਸ਼ਟਰੀ ਪੱਤਰ 'ਤੇ ਮਹਿਲਾ ਬੇਰੁਜ਼ਗਾਰੀ ਦਰ ਜਿੱਥੇ 8.7 ਫੀਸਦੀ ਹੈ ਉਥੇ ਪੁਰਸ਼ਾਂ 'ਚ ਇਹ ਦਰ ਚਾਰ ਫੀਸਦੀ ਹੈ। ਕੰਮ 'ਚ ਲੱਗੇ ਹੋਏ ਵਿਅਕਤੀਆਂ 'ਚੋਂ ਜ਼ਿਆਦਾਤਰ ਵਿਅਕਤੀ ਸਵੈ ਰੁਜ਼ਗਾਰ 'ਚ ਲਗੇ ਹੋਏ ਹਨ। ਕੌਮੀ ਪੱਧਰ 'ਤੇ 46.6 ਫੀਸਦੀ ਕਿਰਤੀ ਸਵੈ ਰੁਜ਼ਗਾਰ 'ਚ ਲੱਗੇ ਹੋਏ ਹਨ, ਇਸ ਤੋਂ ਬਾਅਦ 32.8 ਫੀਸਦੀ ਮੌਸਮੀ ਮਜ਼ਦੂਰ ਹਨ। ਅਧਿਐਨ ਮੁਤਾਬਕ ਭਾਰਤ 'ਚ ਕੇਵਲ 17 ਫੀਸਦੀ ਵਿਅਕਤੀ ਵੇਤਨ 'ਤੇ ਕੰਮ ਕਰਦੇ ਹਨ ਅਤੇ 3.7 ਫੀਸਦੀ ਠੇਕੇ 'ਤੇ।
ਕਿਰਤ ਬਿਊਰੋ ਦੇ ਪੰਜ ਸਾਲਾ ਰੁਜ਼ਗਾਰ-ਬੇਰੁਜ਼ਗਾਰ ਸਰਵੇਖਣ (2015-16) ਮੁਤਾਬਕ, 2015-16 ਦੌਰਾਨ, ਭਾਰਤ ਦੀ ਬੇਰੁਜ਼ਗਾਰੀ ਦਰ ਪੰਜ ਫੀਸਦੀ ਸੀ, ਜਦੋਂਕਿ 2013-14 'ਚ ਇਹ 4.9 ਫੀਸਦੀ ਸੀ। ਰਿਪੋਰਟ 'ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਬੇਰੁਜ਼ਗਾਰੀ ਦਰ ਸ਼ਹਿਰੀ ਖੇਤਰ (4.9 ਫੀਸਦੀ) ਦੀ ਤੁਲਨਾ 'ਚ ਪੇਂਡੂ ਖੇਤਰਾਂ (5.1 ਫੀਸਦੀ) 'ਚ ਜ਼ਿਆਦਾ ਹੈ।
ਅਧਿਐਨ ਮੁਤਾਬਕ ਪੁਰਸ਼ਾਂ ਦੀ ਤੁਲਨਾ 'ਚ ਔਰਤਾਂ 'ਚ ਬੇਰੁਜ਼ਗਾਰੀ ਦਰ ਜ਼ਿਆਦਾ ਹੈ।
ਬੰਦੂਕ ਨਾਲ ਧੌਂਸ ਦਿਖਾਉਣ ਵਾਲੇ ਬਸਪਾ ਨੇਤਾ ਦੇ ਬੇਟੇ ਵਿਰੁੱਧ ਦਿੱਲੀ ਪੁਲਸ ਨੇ ਮੰਗਿਆ ਗੈਰ ਜ਼ਮਾਨਤੀ ਵਾਰੰਟ
NEXT STORY