ਮੁੰਬਈ (ਅਨਸ)- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੀ ਮੁੰਬਈ ਜ਼ੋਨਲ ਯੂਨਿਟ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ’ਤੇ ਲੱਗਭਗ 14.81 ਕਰੋੜ ਰੁਪਏ ਕੀਮਤ ਦਾ 9.40 ਕਿਲੋਗ੍ਰਾਮ ਸੋਨਾ ਜ਼ਬਤ ਕਰਨ ਦੇ ਨਾਲ 3 ਭਾਰਤੀ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁੰਬਈ ਏਅਰਪੋਰਟ ਕਸਟਮਜ਼ ਦੀ ਏਅਰ ਇੰਟੈਲੀਜੈਂਸ ਯੂਨਿਟ ਦੀ ਆਪ੍ਰੇਸ਼ਨਲ ਮਦਦ ਨਾਲ ਖ਼ਾਸ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ 23 ਸਤੰਬਰ ਨੂੰ ਇਹ ਕਾਰਵਾਈ ਕੀਤੀ ਗਈ। ਦੁਬਈ ਤੋਂ ਆਏ 3 ਯਾਤਰੀਆਂ ਵੱਲੋਂ ਸੋਨੇ ਨੂੰ ਬਹੁਤ ਚਲਾਕੀ ਨਾਲ ਲੁਕੋ ਕੇ ਲਿਜਾਇਆ ਜਾ ਰਿਹਾ ਸੀ।
ਸਾਮਾਨ ਦੀ ਬਾਰੀਕੀ ਨਾਲ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਵਿਦੇਸ਼ੀ ਮੂਲ ਦੇ ਸੋਨੇ ਨੂੰ ਬਾਰੀਕ ਪਾਊਡਰ ਵਿਚ ਬਦਲ ਕੇ, ਉਸੇ ਰੰਗ, ਬਨਾਵਟ ਅਤੇ ਰੂਪ-ਰੰਗ ਵਾਲੇ ਪੈਕਡ ਫੂਡ ਪ੍ਰੋਡਕਟਸ ਵਿਚ ਬਹੁਤ ਸਾਵਧਾਨੀ ਨਾਲ ਮਿਲਾਇਆ ਗਿਆ ਸੀ। ਇਹ ਤਰੀਕਾ ਆਮ ਜਾਂਚ ਤੋਂ ਬਚਣ ਲਈ ਅਪਣਾਇਆ ਗਿਆ ਸੀ।
ਸੋਨੇ ਦੇ ਪਾਊਡਰ ਨੂੰ ਦੁੱਧ ਪਾਊਡਰ, ਓਟਸ, ਵੱਖ-ਵੱਖ ਤਰ੍ਹਾਂ ਦੇ ਆਟੇ, ਨਿਊਟ੍ਰੇਲਾ ਅਤੇ ਨਾਰੀਅਲ ਦੇ ਦੁੱਧ ਦੇ ਪਾਊਡਰ ਵਰਗੇ ਆਮ ਦਿਖਣ ਵਾਲੇ ਫੂਡ ਪੈਕੇਟਾਂ ਵਿਚ ਲੁਕਾਇਆ ਗਿਆ ਸੀ। ਤਿੰਨਾਂ ਯਾਤਰੀਆਂ ਦੇ ਸਾਮਾਨ ਤੋਂ ਕੁੱਲ ਮਿਲਾ ਕੇ ਲੱਗਭਗ 33.50 ਕਿਲੋਗ੍ਰਾਮ ਅਜਿਹੇ ਫੂਡ ਪ੍ਰੋਡਕਟਸ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ ਸੋਨੇ ਦਾ ਪਾਊਡਰ ਮਿਲਿਆ ਹੋਇਆ ਸੀ।
TMC ਵਿਧਾਇਕ ਕੁਨਾਲ ਘੋਸ਼ ਦੀ ਕਾਰ 'ਤੇ ਆਂਡੇ ਤੇ ਪੱਥਰ ਸੁੱਟੇ ਗਏ
NEXT STORY