ਸ਼੍ਰੀਨਗਰ— ਕਸ਼ਮੀਰ 'ਚ ਬਾਰਾਮੁਲਾ ਜ਼ਿਲੇ ਦੇ ਉੜੀ ਸੈਕਟਰ 'ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਭਾਰਤੀ ਫੌਜ ਨੇ ਇਕ ਅੱਤਵਾਦੀ ਨੂੰ ਮਾਰ ਸੁੱਟਿਆ ਹੈ। ਇਹ ਗੋਲੀਬਾਰੀ ਐੱਲ.ਓ.ਸੀ. ਨਾਲ ਲੱਗਦੇ ਬਾਰਾਮੁਲਾ ਜ਼ਿਲੇ ਦੇ ਉੜੀ ਸੈਕਟਰ ਨੇੜੇ ਤਰੂਣਾ ਪਿੰਡ 'ਚ ਹੋਈ। ਜਾਣਕਾਰੀ ਮੁਤਾਬਕ ਭਾਰਤੀ ਫੌਜ ਦਾ ਇਹ ਆਪਰੇਸ਼ਨ ਅਜੇ ਤਕ ਜਾਰੀ ਹੈ।
ਹਾਲ ਹੀ ਦੇ ਦਿਨਾਂ 'ਚ ਭਾਰਤੀ ਫੌਜ 'ਤੇ ਹਮਲੇ ਕਾਫੀ ਵਧ ਗਏ ਹਨ, ਲਗਾਤਾਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਿਜ਼ਬੁਲ ਮੁਜਾਹਿਦੀਨ ਨੂੰ ਵੀ ਇਨ੍ਹਾਂ ਦਿਨਾਂ ਘਾਟੀ 'ਚ ਸਰਗਰਮ ਦੇਖਿਆ ਗਿਆ ਹੈ। ਸੋਮਵਾਰ ਨੂੰ ਹੀ ਪੁਲਵਾਮਾ 'ਚ ਮੁਕਾਬਲੇ ਜਦੌਰਾਨ ਮਾਰੇ ਗਏ ਅੱਤਵਾਦੀ ਦੇ ਜਨਾਜ਼ੇ 'ਚ ਹਿਜ਼ਬੁਲ ਦਾ ਡਿਵਿਜ਼ਨਲ ਕਮਾਂਡਰ ਵੀ ਸ਼ਾਮਲ ਹੋਇਆ। ਹਿਜ਼ਬੁਲ ਮੁਜਾਹਿਦੀਨ ਦੇ ਡਿਵਿਜ਼ਨਲ ਕਮਾਂਡਰ ਰਿਆਜ਼ ਨਾਇਕੋ ਨੇ ਇਸ ਦੌਰਾਨ ਜਮ ਕੇ ਭਾਰਤ ਖਿਲਾਫ ਜ਼ਹਿਰ ਉਗਲਿਆ।
ਜੇਕਰ ਤੁਹਾਡੇ ਬੱਚੇ ਲਗਾਤਾਰ ਦੇਖਦੇ ਹਨ 3 ਘੰਟੇ ਟੀ. ਵੀ. ਤਾਂ ਹੋ ਸਕਦੈ ਡਾਇਬੀਟੀਜ਼ ਦਾ ਖਤਰਾ
NEXT STORY