ਚੇਨਈ— ਤਾਮਿਲਨਾਡੂ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁੱਲ ਕਲਾਮ ਦੇ ਸਨਮਾਨ 'ਚ ਉਨ੍ਹਾਂ ਦੇ ਗ੍ਰਹਿ ਨਗਰ ਰਾਮੇਸ਼ਵਰਮ 'ਚ ਉਨ੍ਹਾਂ ਦੇ ਨਾਮ, ਕਲਾ ਅਤੇ ਵਿਗਿਆਨ ਕਾਲਜ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਹੈ। ਉੱਪ ਮੁੱਖ ਮੰਤਰੀ ਓ. ਪਨੀਰਸੇਲਵਮ ਨੇ ਵਿੱਤ ਸਾਲ 2019-20 ਲਈ ਬਜਟ ਪੇਸ਼ ਕਰਨ ਦੌਰਾਨ ਵਿਧਾਨ ਸਭਾ 'ਚ ਕਿਹਾ ਕਿ ਕਾਲਜ ਦੀ ਸਥਾਪਨਾ ਅਗਲੇ ਸਾਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ,''ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਸਰਕਾਰ 2019-20 'ਚ ਰਾਮੇਸ਼ਵਰਮ 'ਚ ਨਵੀਂ ਕਲਾ ਅਤੇ ਵਿਗਿਆਨ ਕਾਲਜ ਦੀ ਸਥਾਪਨਾ ਕਰੇਗੀ, ਜਿਸ ਦਾ ਨਾਂ ਡਾ. ਏ.ਪੀ.ਜੇ. ਅਬਦੁੱਲ ਕਲਾਮ ਦੇ ਨਾਂ 'ਤੇ ਰੱਖਿਆ ਜਾਵੇਗਾ।''
ਕਲਾਮ 2002 ਤੋਂ 2007 ਤੱਕ ਰਾਸ਼ਟਰਪਤੀ ਰਹੇ। ਉਹ ਵਿਦਿਆਰਥੀਆਂ ਨਾਲ ਗੱਲਬਾਤ ਕਰਨਾ ਬੇਹੱਦ ਪਸੰਦ ਕਰਦੇ ਸਨ ਅਤੇ 27 ਜੁਲਾਈ 2015 ਨੂੰ ਆਈ.ਆਈ.ਐੱਮ. ਸ਼ਿਲਾਂਗ 'ਚ ਲੈਕਚਰ ਦੇਣ ਦੌਰਾਨ ਉਹ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੂੰ ਰਾਮੇਸ਼ਵਰਮ 'ਚ ਦਫਨਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਪਣੀ ਪ੍ਰਾਇਮਰੀ ਸਿੱਖਿਆ ਪੂਰੀ ਕੀਤੀ ਸੀ। ਮਿਜ਼ਾਈਲ ਮੈਨ ਦੇ ਦਿਹਾਂਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਜੈਲਲਿਤਾ ਨੇ ਵਿਗਿਆਨ, ਮਨੁੱਖਤਾ ਅਤੇ ਵਿਦਿਆਰਥੀਆਂ ਦੇ ਕਲਿਆਣ 'ਚ ਯੋਗਦਾਨ ਦੇਣ ਵਾਲੇ ਵਿਅਕਤੀ ਨੂੰ ਕਲਾਮ ਦੇ ਨਾਂ 'ਤੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ। ਕਲਾਮ ਪੁਰਸਕਾਰ ਦੇ ਰੂਪ 'ਚ ਪ੍ਰਸ਼ੰਸਾ ਪੱਤਰ, ਸੋਨੇ ਦਾ ਮੈਡਲ ਅਤੇ 5 ਲੱਖ ਰੁਪਏ ਨਕਦ ਪ੍ਰਦਾਨ ਕੀਤੇ ਜਾਂਦੇ ਹਨ।
ਭਾਰਤ ਨੇ ਹੈਲੀਕਾਪਟਰ ਨਾਲ ਦਾਗ਼ੀ ਜਾਣ ਵਾਲੀ ਮਿਜ਼ਾਈਲ ਹੈਲੀਨਾ ਦਾ ਕੀਤਾ ਲਾਂਚ
NEXT STORY