ਨਵੀਂ ਦਿੱਲੀ - ਰਾਜਧਾਨੀ ਦਿੱਲੀ ਦੇ ਹੌਜ਼ ਖਾਸ ਇਲਾਕੇ 'ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਘਰ 'ਚ ਲੱਗੇ ਏਅਰ ਕੰਡੀਸ਼ਨਰ 'ਚ ਧਮਾਕਾ ਹੋਣ ਕਾਰਨ ਇਕ ਸੇਵਾਮੁਕਤ IAS ਅਧਿਕਾਰੀ ਦੀ ਮੌਤ ਹੋ ਗਈ ਹੈ। ਗਰਮੀਆਂ ਦੇ ਵਧਦੇ ਕਹਿਰ ਦੇ ਨਾਲ ਹੀ ਏਸੀ ਬਲਾਸਟ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ, ਜੋ ਜਾਨ-ਮਾਲ ਦੇ ਵੱਡੇ ਨੁਕਸਾਨ ਦਾ ਕਾਰਨ ਬਣ ਰਹੀਆਂ ਹਨ।
ਕਿਉਂ ਹੁੰਦਾ ਹੈ AC 'ਚ ਧਮਾਕਾ?
ਮਾਹਿਰਾਂ ਅਨੁਸਾਰ, ਏਸੀ ਬਲਾਸਟ ਦੀ ਮੁੱਖ ਵਜ੍ਹਾ ਇਸ ਦੀ ਸਹੀ ਸਾਂਭ-ਸੰਭਾਲ ਨਾ ਹੋਣਾ ਅਤੇ ਕੰਪੋਨੈਂਟਸ 'ਚ ਖਰਾਬੀ ਹੈ। ਏਸੀ 'ਚ ਵਰਤੀ ਜਾਣ ਵਾਲੀ ਰੈਫ੍ਰਿਜਰੈਂਟ ਗੈਸ ਬਹੁਤ ਜ਼ਿਆਦਾ ਜਲਣਸ਼ੀਲ ਹੁੰਦੀ ਹੈ। ਜਦੋਂ ਕੰਪ੍ਰੈਸਰ ਓਵਰਹੀਟ (ਬਹੁਤ ਜ਼ਿਆਦਾ ਗਰਮ) ਹੋ ਜਾਂਦਾ ਹੈ ਅਤੇ ਗੈਸ ਲੀਕ ਹੁੰਦੀ ਹੈ, ਤਾਂ ਅੱਗ ਲੱਗਣ ਜਾਂ ਧਮਾਕਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਬਚਾਅ ਲਈ ਵਰਤੋ ਇਹ ਸਾਵਧਾਨੀਆਂ :-
ਆਪਣੇ ਪਰਿਵਾਰ ਨੂੰ ਅਜਿਹੇ ਹਾਦਸਿਆਂ ਤੋਂ ਬਚਾਉਣ ਲਈ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋ:
ਸਮੇਂ ਸਿਰ ਸਰਵਿਸ
- ਏਸੀ ਦੀ ਸਰਵਿਸ ਹਮੇਸ਼ਾ ਕਿਸੇ ਅਧਿਕਾਰਤ (authorized) ਸਰਵਿਸ ਸੈਂਟਰ ਤੋਂ ਹੀ ਕਰਵਾਓ ਅਤੇ ਕੂਲਿੰਗ ਕੁਆਇਲ ਦੀ ਡੀਪ ਕਲੀਨਿੰਗ ਜ਼ਰੂਰ ਕਰਵਾਓ।
ਗੈਸ ਲੀਕ ਦੀ ਜਾਂਚ
- ਜੇਕਰ ਏਸੀ ਦੀ ਕੂਲਿੰਗ ਘੱਟ ਹੋ ਰਹੀ ਹੈ, ਤਾਂ ਤੁਰੰਤ ਜਾਂਚ ਕਰਵਾਓ ਕਿ ਕਿਤੇ ਗੈਸ ਲੀਕ ਤਾਂ ਨਹੀਂ ਹੋ ਰਹੀ।
ਲਗਾਤਾਰ ਵਰਤੋਂ ਤੋਂ ਬਚੋ
- ਏਸੀ ਨੂੰ ਲਗਾਤਾਰ 15 ਤੋਂ 20 ਘੰਟੇ ਨਾ ਚਲਾਓ। ਕੁਝ ਘੰਟੇ ਚੱਲਣ ਤੋਂ ਬਾਅਦ ਇਸਨੂੰ 30-40 ਮਿੰਟ ਦਾ ਬ੍ਰੇਕ ਜ਼ਰੂਰ ਦਿਓ ਤਾਂ ਜੋ ਕੰਪ੍ਰੈਸਰ ਠੰਡਾ ਹੋ ਸਕੇ।
ਸਹੀ ਤਾਪਮਾਨ
- ਏਸੀ ਨੂੰ ਹਮੇਸ਼ਾ 24 ਤੋਂ 28 ਡਿਗਰੀ ਦੇ ਵਿਚਕਾਰ ਆਟੋ ਮੋਡ 'ਤੇ ਚਲਾਓ। ਇਸ ਨਾਲ ਕੰਪ੍ਰੈਸਰ 'ਤੇ ਦਬਾਅ ਘੱਟ ਪੈਂਦਾ ਹੈ ਅਤੇ ਬਿਜਲੀ ਦਾ ਬਿੱਲ ਵੀ ਘੱਟ ਆਉਂਦਾ ਹੈ।
ਤਾਰਾਂ ਅਤੇ ਸਟੈਬਲਾਈਜ਼ਰ
- ਪੁਰਾਣੀਆਂ ਤਾਰਾਂ ਨੂੰ ਬਦਲਦੇ ਰਹੋ ਤਾਂ ਜੋ ਸ਼ਾਰਟ-ਸਰਕਟ ਨਾ ਹੋਵੇ ਅਤੇ ਵੋਲਟੇਜ ਦੇ ਉਤਰਾਅ-ਚੜ੍ਹਾਅ ਤੋਂ ਬਚਣ ਲਈ ਵਧੀਆ ਕੁਆਲਿਟੀ ਦਾ ਸਟੈਬਲਾਈਜ਼ਰ ਜ਼ਰੂਰ ਲਗਾਓ।
ਹੁਣ ਨਹੀਂ ਚੱਲੇਗੀ 'ਤਾਰੀਖ਼ 'ਤੇ ਤਾਰੀਖ਼'! ਹਾਈਕੋਰਟਾਂ ਨੂੰ 3 ਮਹੀਨਿਆਂ 'ਚ ਸੁਣਾਉਣਾ ਪਵੇਗਾ ਫੈਸਲਾ, SC ਦਾ ਵੱਡਾ ਹੁਕਮ
NEXT STORY