ਨਾਹਨ— ਰਾਸ਼ਟਰੀ ਰਾਜਮਾਰਗ-7 ਕਾਲਾਅੰਬ-ਪਾਉਂਟਾ ਸਾਹਿਬ 'ਤੇ ਇਕ ਦਰਦਨਾਕ ਸੜਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਆਰਦਾ ਨਜ਼ਦੀਕ ਇਕ ਤੇਜ਼ ਰਫਤਾਰ ਕਾਰ ਨੇ ਦਰੱਖਤ ਨਾਲ ਟਕਰਾਉਣ 'ਤੇ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 2 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ।
ਜ਼ਖਮੀ ਲੋਕਾਂ ਦਾ ਪਾਉਂਟਾ ਸਾਹਿਬ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੁਪਹਿਰ ਨੂੰ ਇਕ ਮਾਰੂਤੀ ਕਾਰ 'ਚ ਸਵਾਰ ਹੋ ਕੇ ਪੰਜ ਲੋਕ ਸਹਾਰਨਪੁਰ ਵੱਲ ਜਾ ਰਹੇ ਸਨ।
ਅਜੇ ਉਹ ਕਿਆਰਦਾ ਦੇ ਨਜ਼ਦੀਕ ਪਹੁੰਚੇ ਸਨ ਕਿ ਗੱਡੀ ਆਪਣਾ ਬੈਲੇਂਸ ਗੁਆ ਬੈਠੀ ਅਤੇ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਹਾਦਸੇ 'ਚ ਮਰਨ ਵਾਲੇ ਸਾਰੇ ਲੋਕ ਉੱਤਰ ਪ੍ਰਦੇਸ਼ ਤੋਂ ਸਹਾਰਨਪੁਰ ਦੇ ਰਹਿਣ ਵਾਲੇ ਹਨ।
ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਰਫਿਰੇ ਆਸ਼ਕ ਨੇ ਸਕੂਲ ਜਾ ਰਹੀ ਵਿਦਿਆਰਥਣ ਨੂੰ ਰੋਕ ਕੇ ਫੜੇ ਵਾਲ ਅਤੇ ਚਾਕੂ ਨਾਲ ਕੀਤੇ ਵਾਰ
NEXT STORY