ਨੋਇਡਾ (ਯੂਪੀ) (ਭਾਸ਼ਾ)– ਨੋਇਡਾ ਪੁਲਸ ਨੇ ਸੈਕਟਰ 93-ਬੀ ਸਥਿਤ ਇਕ ਸੁਸਾਇਟੀ ’ਚ ਰਹਿਣ ਵਾਲੀ ਪੀੜਤ ਔਰਤ ਦੇ ਘਰ ਐਤਵਾਰ ਰਾਤ ਲੋਕੇਂਦਰ ਤਿਆਗੀ, ਰਾਹੁਲ ਤਿਆਗੀ, ਰਵੀ ਪੰਡਿਤ, ਪ੍ਰਿੰਸ ਤਿਆਗੀ, ਨਿਤਿਨ ਤਿਆਗੀ, ਚਰਚਿਲ ਰਾਣਾ ਸਮੇਤ 10 ਤੋਂ ਵੱਧ ਲੋਕ ਪਹੁੰਚੇ। ਇਨ੍ਹਾਂ ਲੋਕਾਂ ਨੇ ਸ਼੍ਰੀਕਾਂਤ ਤਿਆਗੀ ਖਿਲਾਫ ਕੇਸ ਦਰਜ ਕਰਵਾਉਣ ਵਾਲੀ ਔਰਤ ਨਾਲ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੇ ਕੁਝ ਸਾਥੀ ਫਰਾਰ ਹਨ। ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਉੱਤਰ ਪ੍ਰਦੇਸ਼ ਦੀ ਗੌਤਮ ਬੁੱਧ ਨਗਰ ਪੁਲਸ ਨੇ ਸੋਮਵਾਰ ਨੂੰ ਸ਼੍ਰੀਕਾਂਤ ਤਿਆਗੀ ਨੂੰ ਗ੍ਰਿਫਤਾਰ ਕਰਨ ਲਈ 25,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।
ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਇਕ ਔਰਤ ਨਾਲ ਬਦਸਲੂਕੀ ਕਰਨ ਦੇ ਦੋਸ਼ੀ ਸ਼੍ਰੀਕਾਂਤ ਤਿਆਗੀ ਵੱਲੋਂ ਆਪਣੀ ਰਿਹਾਇਸ਼ ਦੇ ਬਾਹਰ ਕੀਤੀ ਗਈ ਇਕ ‘ਗੈਰ-ਕਾਨੂੰਨੀ’ ਉਸਾਰੀ ਨੂੰ ਢਾਹ ਦਿੱਤਾ ਗਿਆ। ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਵੀਨ ਮਿਸ਼ਰਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 9 ਵਜੇ ਨੋਇਡਾ ਅਥਾਰਟੀ ਦੀ ਇਨਫੋਰਸਮੈਂਟ ਸਕੁਐਡ ਸ਼ਹਿਰ ਦੇ ਸੈਕਟਰ 93ਬੀ ਸਥਿਤ ਓਮੈਕਸ ਗ੍ਰੈਂਡ ਸੋਸਾਇਟੀ ’ਚ ਪਹੁੰਚੀ ਅਤੇ ਸ਼੍ਰੀਕਾਂਤ ਤਿਆਗੀ ਦੇ ਗਰਾਊਂਡ ਫਲੋਰ ਅਪਾਰਟਮੈਂਟ ਦੇ ਬਾਹਰ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਨੋਇਡਾ ਅਥਾਰਟੀ ਨੂੰ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਪੁਲਸ ਕਮਿਸ਼ਨਰ ਅਲੋਕ ਸਿੰਘ ਨੇ ਥਾਣਾ ਫੇਸ-2 ਦੇ ਥਾਣਾ ਮੁਖੀ ਸੁਜੀਤ ਉਪਾਧਿਆਏ ਸਮੇਤ 6 ਪੁਲਸ ਅਧਿਕਾਰੀਆਂ ਨੂੰ ਸੋਮਵਾਰ ਨੂੰ ਮੁਅੱਤਲ ਕਰ ਦਿੱਤਾ। ਉਪਾਧਿਆਏ ਦੀ ਜਗ੍ਹਾ ਹੁਣ ਨਿਗਰਾਨੀ ਸੈੱਲ ਦੇ ਇੰਚਾਰਜ ਪਰਮਹੰਸ ਤਿਵਾੜੀ ਨੂੰ ਥਾਣਾ ਫੇਸ-2 ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਦਾ ਰਾਸ਼ਟਰੀ ਕਾਰਜਕਾਰੀ ਮੈਂਬਰ ਅਤੇ ਇਸ ਦੀ ਯੁਵਾ ਕਮੇਟੀ ਦਾ ਰਾਸ਼ਟਰੀ ਤਾਲਮੇਲ ਅਧਿਕਾਰੀ ਦੱਸਿਆ ਹੈ, ਜਦਕਿ ਪਾਰਟੀ ਨੇ ਉਸ ਤੋਂ ਦੂਰੀ ਬਣਾਈ ਰੱਖੀ ਹੈ।
ਹਰਿਆਣਾ ’ਚ ਸਰਕਾਰ ਤੋਂ ਸੁਰੱਖਿਆ ਪ੍ਰਾਪਤ 464 ਲੋਕਾਂ ਲਈ ਕੁੱਲ 1515 ਸੁਰੱਖਿਆ ਕਰਮੀ ਤਾਇਨਾਤ
NEXT STORY