ਮੁਜ਼ੱਫਰਪੁਰ— ਬਿਹਾਰ ਦੇ ਮੁਜ਼ੱਫਰਪੁਰ ਵਿਚ ਅਕਿਊਟ ਇੰਸੇਫਲਾਈਟਿਸ ਸਿੰਡਰੋਮ ਯਾਨੀ ਕਿ ਚਮਕੀ ਬੁਖਾਰ ਕਾਰਨ ਹੋਰ ਰਹੀਆਂ ਬੱਚਿਆਂ ਦੀ ਮੌਤਾਂ ਕਾਰਨ ਪੂਰੇ ਦੇਸ਼ 'ਚ ਗਮ ਦਾ ਮਾਹੌਲ ਹੈ। ਹੁਣ ਤਕ 108 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਈ ਦਿਨ ਬੀਤ ਜਾਣ ਮਗਰੋਂ ਮੰਗਲਵਾਰ ਯਾਨੀ ਕਿ ਅੱਜ ਮੁਜ਼ੱਫਰਪੁਰ ਜਾਣ ਦੀ ਸੁਧ ਲਈ ਤਾਂ ਲੋਕਾਂ ਨੇ ਵਿਰੋਧ ਕਰ ਕੇ ਭੜਾਸ ਕੱਢੀ।
ਜਿੱਥੇ ਇਕ ਪਾਸੇ ਹਸਪਤਾਲਾਂ 'ਚ ਮਾਸੂਮ ਬੱਚੇ ਮਾਂਵਾਂ ਦੀਆਂ ਬਾਂਹਾਂ 'ਚ ਦਮ ਤੋੜ ਰਹੇ ਹਨ, ਉੱਥੇ ਹੀ ਬਿਹਾਰ ਦੇ ਸੰਸਦ ਮੈਂਬਰ ਅਤੇ ਨਿਤੀਸ਼ ਕੁਮਾਰ ਦੇ ਮੰਤਰੀ ਮਾਸੂਮਾਂ ਦੀ ਮੌਤ 'ਤੇ ਵਿਵਾਦਪੂਰਨ ਬਿਆਨ ਦੇ ਰਹੇ ਹਨ। ਮੁਜ਼ੱਫਰਪੁਰ ਤੋਂ ਸੰਸਦ ਮੈਂਬਰ ਅਜੇ ਨਿਸ਼ਾਦ ਅਤੇ ਜੇ. ਡੀ. ਯੂ. ਸੰਸਦ ਮੈਂਬਰ ਦਿਨੇਸ਼ ਚੰਦਰ ਯਾਦਵ ਨੇ ਚਮਕੀ ਬੁਖਾਰ ਕਾਰਨ ਹੋ ਰਹੀਆਂ ਮੌਤਾਂ ਦੀ ਵਜ੍ਹਾ ਜ਼ਿਆਦਾ ਪੈ ਰਹੀ ਗਰਮੀ ਦੱਸਿਆ।
ਸੰਸਦ ਮੈਂਬਰ ਦੇ ਵਿਵਾਦਿਤ ਬੋਲ- '4ਜੀ' ਨਾਲ ਹੋਈ ਬੱਚਿਆਂ ਦੀ ਮੌਤ
ਮੁਜ਼ੱਫਰਪੁਰ ਵਿਚ ਮੌਤਾਂ ਬਾਰੇ ਜਦੋਂ ਇੱਥੋਂ ਦੇ ਸੰਸਦ ਮੈਂਬਰ ਅਜੇ ਨਿਸ਼ਾਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਬੇਹੱਦ ਲਾਪ੍ਰਵਾਹੀ ਭਰਿਆ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦੀ ਵਜ੍ਹਾ ਗਰਮੀ ਹੈ। ਬੀਮਾਰੀ ਦੀ ਅਸਲੀ ਵਜ੍ਹਾ 4ਜੀ ਹੈ, ਜੀ ਫਾਰ ਗਰਮੀ, ਪਿੰਡ, ਗਰੀਬੀ ਅਤੇ ਗੰਦਗੀ। ਇਸ ਨਾਲ ਬੀਮਾਰੀ ਦਾ ਸੰਬੰਧ ਹੈ। ਜ਼ਿਆਦਾਤਰ ਮਰੀਜ਼ ਗਰੀਬ ਤਬਕੇ ਤੋਂ ਹਨ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦੇ ਪੱਧਰ ਵਿਚ ਗਿਰਾਵਟ ਹੈ, ਉਸ ਨੂੰ ਸੁਧਾਰਨ ਦੀ ਲੋੜ ਹੈ। ਨਿਸ਼ਾਦ ਨੇ ਅੱਗੇ ਕਿਹਾ, ''ਜ਼ਿਆਦਾਤਰ ਮਰੀਜ਼ ਗਰੀਬ ਪਰਿਵਾਰਾਂ ਤੋਂ ਹਨ, ਅਨੁਸੂਚਿਤ ਕਬੀਲਿਆਂ ਤੋਂ ਹਨ। ਗੰਦਗੀ ਕਾਰਨ ਵੀ ਇਹ ਬੀਮਾਰੀ ਹੋ ਰਹੀ ਹੈ।'' ਓਧਰ ਨਿਤੀਸ਼ ਕੁਮਾਰ ਦੀ ਪਾਰਟੀ ਜੇ. ਡੀ. ਯੂ. ਤੋਂ ਸੰਸਦ ਮੈਂਬਰ ਦਿਨੇਸ਼ ਚੰਦਰ ਨੇ ਵੀ ਚਮਕੀ ਬੁਖਾਰ ਤੋਂ ਹੋਣ ਵਾਲੀਆਂ ਮੌਤਾਂ 'ਤੇ ਗੈਰ-ਜ਼ਿੰਮੇਦਾਰਾਨਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਮੁਜ਼ੱਫਰਪੁਰ ਦੀ ਘਟਨਾ ਬਦਕਿਸਮਤੀ ਹੈ। ਕਈ ਸਾਲਾਂ ਤੋਂ ਜਦੋਂ ਵੀ ਗਰਮੀਆਂ ਆਉਂਦੀਆਂ ਹਨ, ਬੱਚੇ ਬੀਮਾਰ ਪੈ ਜਾਂਦੇ ਹਨ ਅਤੇ ਮੌਤਾਂ ਦਾ ਅੰਕੜਾ ਵਧ ਜਾਂਦਾ ਹੈ। ਅਜਿਹਾ ਹਰ ਵਾਰ ਹੁੰਦਾ ਹੈ, ਸਰਕਾਰ ਨੇ ਵਿਵਸਥਾ ਕੀਤੀ ਹੈ। ਜਿਵੇਂ ਹੀ ਮੀਂਹ ਪੈਣਾ ਸ਼ੁਰੂ ਹੋ ਜਾਵੇਗਾ, ਇਹ ਰੁਕ ਜਾਵੇਗਾ।
ਨਾਗਰਿਕਾਂ ਨੂੰ ਤੁਰੰਤ ਫਾਇਦਾ ਪਹੁੰਚਾਉਣ ਵਾਲੀਆਂ ਯੋਜਨਾਵਾਂ 'ਤੇ ਅੱਗੇ ਵਧੇਗੀ ਮੋਦੀ ਸਰਕਾਰ
NEXT STORY