ਨਵੀਂ ਦਿੱਲੀ— ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਅਪ੍ਰੈਲ ਮਹੀਨੇ 'ਚ 4.5 ਫੀਸਦੀ ਘੱਟ ਗਈ। 55 ਮਹੀਨੇ ਬਾਅਦ ਇਹ ਪਹਿਲਾ ਮੌਕਾ ਹੈ ਜਦਕਿ ਘਰੇਲੂ ਮਾਰਗਾਂ 'ਤੇ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਘਟੀ ਹੈ। ਨਾਗਰ ਹਵਾਬਾਜੀ ਜਨਰਲ ਡਾਇਰੈਕਟਰ ਨੇ ਬੁੱਧਵਾਰ ਨੂੰ ਇਸ ਹਾਰੇ ਅੰਕੜੇ ਜਾਰੀ ਕੀਤੇ।
ਅੰਕੜਿਆਂ ਮੁਤਾਬਕ ਅਪ੍ਰੈਲ 'ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 1.09 ਕਰੋੜ ਰਹੀ ਜੋ ਪਿਛਲੇ ਸਾਲ ਇਸ ਮਹੀਨੇ ਦੀ 1.15 ਕਰੋੜ ਯਾਤਰੀਆਂ ਦੀ ਗਿਣਤੀ 'ਚ ਕਰੀਬ 4.5 ਫੀਸਦੀ ਕਮੀ ਹੈ। ਡੀਜੀਸੀਏ ਦੀ ਵੈਬਸਾਈਟ 'ਤੇ ਮੌਜੂਦ ਅੰਕੜਿਆਂ ਮੁਤਾਬਕ ਪਿਛਲੇ 55 ਮਹੀਨੇ ਦੌਰਾਨ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਇਆ ਸੀ।
ਰਿਲਇੰਸ ਜਿਓ ਨੇ 94 ਲੱਖ ਨਵੇਂ ਗਾਹਕਾਂ ਨੂੰ ਜੋੜਿਆ
NEXT STORY