ਪਟਨਾ— ਬਾਬਾ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ 'ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਲਾਲੂ ਪ੍ਰਸਾਦ ਯਾਦਵ ਨੇ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਜਪਾ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਸ਼ਾਹ ਦੀ ਇਹੀ ਗੰਦੀ ਆਦਤ ਹੈ। ਪਹਿਲਾਂ ਬਾਬਿਆਂ ਦੀ ਵਰਤੋਂ ਵੋਟਾਂ ਇਕੱਠੀਆਂ ਕਰਨ ਲਈ ਕਰੋ ਤੇ ਬਾਅਦ 'ਚ ਬਾਬਾ ਜੀ ਫਸਣ ਤਾਂ ਮਰਨ ਦਿਓ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ। ਦੋ ਸਾਧਵੀਆਂ ਦੇ ਰੇਪ ਮਾਮਲੇ 'ਚ ਅਦਾਲਤ ਨੇ ਵੱਖ-ਵੱਖ 10-10 ਸਾਲ ਦੀ ਸਜ਼ਾ ਰਾਮ ਰਹੀਮ ਨੂੰ ਸੁਣਾਈ ਹੈ। ਇਹ ਹੀ ਨਹੀਂ ਜੱਜ ਨੇ ਸਜ਼ਾ ਦੇ ਨਾਲ-ਨਾਲ ਦੋਵਾਂ ਪੀੜਤਾਂ ਨੂੰ 14-14 ਲੱਖ ਦੇਣ ਦਾ ਵੀ ਹੁਕਮ ਸੁਣਾਇਆ ਹੈ।
ਜੰਮੂ-ਕਸ਼ਮੀਰ 'ਚ ਹੋਇਆ ਭਿਆਨਕ ਸੜਕ ਹਾਦਸਾ, ਇਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ
NEXT STORY