ਨਵੀਂ ਦਿੱਲੀ— ਫਲਾਈਟ ਲੈਫਟੀਨੈਂਟ ਭਾਵਨਾ ਕਾਂਤ ਭਾਰਤੀ ਹਵਾਈ ਫੌਜ ਦੀ ਪਹਿਲੀ ਆਪਰੇਸ਼ਨਲ ਫਾਈਟਰ ਪਾਇਲਟ ਬਣ ਗਈ ਹੈ। ਉਸ ਨੇ ਫਾਈਟਰ ਏਅਰਕ੍ਰਾਫਟ 'ਚ ਦਿਨ 'ਚ ਉਡਾਣ ਭਰਨ ਦੀ ਟ੍ਰੇਨਿੰਗ ਪੂਰੀ ਕਰ ਲਈ ਹੈ। ਇਸ ਦਾ ਮਤਲਬ ਹੈ ਕਿ ਹੁਣ ਫਲਾਈਟ ਲੈਫਟੀਨੈਂਟ ਭਾਵਨਾ ਕਾਂਤ ਕਿਸੇ ਹਵਾਈ ਜੰਗ 'ਚ ਸ਼ਾਮਲ ਹੋ ਸਕਦੀ ਹੈ। ਫਲਾਈਟ ਲੈਫਟੀਨੈਂਟ ਭਾਵਨਾ ਨਵੰਬਰ 2017 'ਚ ਫਾਈਟਰ ਪਾਇਲਟ ਦੇ ਤੌਰ 'ਤੇ ਹਵਾਈ ਫੌਜ 'ਚ ਸ਼ਾਮਲ ਹੋਈ ਸੀ। ਉਸ ਨੇ ਮਾਰਟ 2018 'ਚ ਮਿਗ-21 ਬਾਇਸਨ ਏਅਰਕ੍ਰਾਫਟ 'ਚ ਪਹਿਲੀ ਇਕੱਲੀ () ਉਡਾਣ ਭਰੀ ਸੀ।
ਫਲਾਈਟ ਲੈਫਟੀਨੈਂਟ ਭਾਵਨਾ ਹਵਾਈ ਫੌਜ 'ਚ ਸ਼ਾਮਲ ਹੋਣ ਵਾਲੀਆਂ ਔਰਤਾਂ ਦੇ ਪਹਿਲੇ ਬੈਚ ਦੀ ਮੈਂਬਰ ਹੈ। ਰਾਜਸਥਾਨ 'ਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਣ ਵਾਲੇ ਇਕ ਫਾਰਵਰਡ ਏਅਰਬੇਸ 'ਤੇ ਤਾਇਨਾਤ ਭਾਵਨਾ ਹੁਣ ਆਸਮਾਨ 'ਚ ਆਪਣਾ ਜੌਹਰ ਦਿਖਾਉਣ ਲਈ ਤਿਆਰ ਹੈ।
ਭਾਵਨਾ ਤੋਂ ਇਲਾਵਾ ਅਵਨੀ ਚਤੁਰਵੇਦੀ ਤੇ ਮੋਹਨਾ ਸਿੰਘ ਵੀ ਪਹਿਲੇ ਬੈਚ ਦੀ ਫਾਈਟਰ ਪਾਇਲਟ ਹੈ, ਜੋ ਵੱਖ-ਵੱਖ ਏਅਰਬੇਸਾਂ 'ਚ ਆਪਣੀ ਟ੍ਰੇਨਿੰਗ ਦੇ ਆਖਰੀ ਦੌਰ 'ਚ ਹੈ। ਕਿਸੇ ਫਾਈਟਰ ਪਾਇਲਟ ਨੂੰ ਜੰਗ 'ਚ ਉਤਰਨ ਤੋਂ ਪਹਿਲਾਂ ਟ੍ਰੇਨਿੰਗ ਦੀ ਲੰਬੀ ਪ੍ਰਕਿਰਿਆ ਤੋਂ ਲੰਘਣਾ ਪੈਂਦਾ ਹੈ। ਏਅਰਫੋਰਸ ਅਕੈਡਮੀ 'ਚ ਬੇਸਿਕ ਟ੍ਰੇਨਰ 'ਤੇ ਉਡਾਣ ਭਰਨ ਦੀ ਟ੍ਰੇਨਿੰਗ ਤੋਂ ਬਾਅਦ ਐਡਵਾਂਸ ਜੈਟ ਟ੍ਰੇਨਰ ਹਾਕ 'ਤੇ ਉਡਾਣ ਦੀ ਸਿਖਲਾਈ ਲੈਣੀ ਪੈਂਦੀ ਹੈ। ਇਸ ਤੋਂ ਬਾਅਦ ਹਵਾਈ ਫੌਜ 'ਚ ਸ਼ਾਮਲ ਹੋਣ ਤੋਂ ਬਾਅਦ ਕਿਸੇ ਫਾਈਟਰ ਜੈਟ 'ਤੇ ਟ੍ਰੇਨਿੰਗ ਦਾ ਦੌਰ ਸ਼ੁਰੂ ਹੁੰਦਾ ਹੈ।
ਜਾਸੂਸੀ ਲਈ ਪਤੀ ਨੇ ਲੁਆਏ ਸਨ 22 ਕੈਮਰੇ, ਪਤਨੀ ਨੇ ਪਤੀ ਦਾ ਭੰਨ ਦਿੱਤਾ ਸਿਰ
NEXT STORY