ਨਵੀਂ ਦਿੱਲੀ - ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 (MiG-21) ਹਾਦਸਾਗ੍ਰਸਤ ਹੋ ਗਿਆ। ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਸੂਰਤਗੜ੍ਹ ਵਿੱਚ MiG-21 ਜਹਾਜ਼ ਕ੍ਰੈਸ਼ ਹੋ ਗਿਆ ਹੈ। ਨਿਊਜ ਏਜੰਸੀ ਮੁਤਾਬਕ ਹਵਾਈ ਫੌਜ ਦਾ ਮਿਗ 21 ਬਾਈਸਨ ਫਾਇਟਰ ਪਲੇਨ ਕ੍ਰੈਸ਼ ਹੋ ਗਿਆ ਹੈ।
ਇਹ ਵੀ ਪੜ੍ਹੋ- ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿੱਚ ਪਾਇਲਟ ਸੁਰੱਖਿਅਤ ਹੈ। ਜਹਾਜ਼ ਵਿੱਚ ਗੜਬੜੀ ਦਾ ਖਦਸ਼ਾ ਹੁੰਦੇ ਹੀ ਪਾਇਲਟ ਸੁਰੱਖਿਅਤ ਰੂਪ ਨਾਲ ਜਹਾਜ਼ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇਹ ਹਾਦਸਾ ਮਿਗ -21 ਦੇ ਰੈਗੁਲਰ ਉਡਾਣ ਦੌਰਾਨ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
ਵੈਕਸੀਨ 'ਤੇ ਵਿਵਾਦ ਠੀਕ ਨਹੀਂ, ਵਿਗਿਆਨੀਆਂ-ਖੋਜਕਰਤਾਵਾਂ 'ਤੇ ਭਰੋਸਾ ਕਰੋ: ਡਾਇਰੈਕਟਰ ਗੁਲੇਰੀਆ
NEXT STORY