ਨਵੀਂ ਦਿੱਲੀ—ਚੰਬਾ 'ਚ ਸੋਮਵਾਰ ਨੂੰ ਇਕ ਦਰਦਨਾਕ ਸੜਕੀ ਹਾਦਸਾ ਹੋ ਗਿਆ। ਜਿੱਥੇ ਤਲੇਰੂ ਨੇੜੇ ਚਮੇਰਾ ਡੈਮ 'ਚ ਇਕ ਆਲਟੋ ਕਾਰ ਡਿੱਗ ਗਈ। ਉੱਥੇ ਹੀ ਕਾਰ ਨੂੰ ਕੱਢਣ ਲਈ ਸਰਚ ਆਪਰੇਸ਼ਨ ਜਾਰੀ ਹੈ। ਕਾਰ 'ਚ ਡਰਾਈਵਰ ਦੇ ਇਲਾਵਾ ਹੋਰ ਕਿੰਨੇ ਲੋਕ ਸਵਾਰ ਸੀ। ਇਸ ਗੱਲ ਦਾ ਪਤਾ ਨਹੀਂ ਚਲ ਪਾਇਆ।
ਜਾਣਕਾਰੀ ਮੁਤਾਬਕ ਸ਼ੁਰੂਆਤੀ ਜਾਂਚ 'ਚ ਪਤਾ ਚਲਿਆ ਹੈ ਕਿ ਇਹ ਗੱਡੀ ਚੰਬਾ ਦੇ ਰੋਹੇਲਾ ਪਿੰਡ ਦੀ ਹੈ। ਪੁਲਸ ਮੌਕੇ 'ਤੇ ਪਹੁੰਚ ਕੇ ਗੱਡੀ ਦੀ ਤਲਾਸ਼ 'ਚ ਜੁਟੀ ਹੋਈ ਹੈ। ਬੇੜੀ ਦੇ ਸਹਾਰੇ ਵਾਹਨ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਹਾਦਸੇ ਦੀ ਕਾਰਵਾਈ ਕਰਨ ਲਈ ਪੁਲਸ ਮੌਕੇ 'ਤੇ ਪਹੁੰਚ ਗਈ ਹੈ।
ਪੰਜਾਬ-ਹਰਿਆਣਾ ਤੋਂ ਉੱਠਦੇ ਧੂੰਏਂ ਨਾਲ ਘੁਟਣ ਲੱਗਾ ਦਿੱਲੀ ਦਾ ਦਮ
NEXT STORY