ਜੰਮੂ— ਬਾਰਿਸ਼ ਤੋਂ ਬਾਅਦ ਮੌਸਮ 'ਚ ਸੁਧਾਰ ਦੇਖਦੇ ਹੋਏ ਸ਼੍ਰੀ ਅਮਰਨਾਥ ਯਾਤਰਾ ਫਿਰ ਤੋਂ ਸ਼ੁਰੂ ਕੀਤੀ ਗਈ ਹੈ। ਜੰਮੂ ਦੇ ਭਗਵਤੀ ਨਗਰ ਸਥਿਤ ਆਧਾਰ ਸ਼ਿਵਰ ਤੋਂ 548 ਯਾਤਰੀਆਂ ਦੇ ਜੱਥੇ ਨੂੰ ਸ਼੍ਰੀਨਗਰ ਲਈ ਰਵਾਨਾ ਕੀਤਾ ਗਿਆ ਹੈ। ਯਾਤਰੀਆਂ ਨੂੰ 28 ਗੱਡੀਆਂ 'ਚ ਸੁਰੱਖਿਆ ਦੇ ਨਾਲ ਬਾਲਟਾਲ ਅਤੇ ਪਹਿਲਗਾਮ ਲਈ ਰਵਾਨਾ ਕੀਤਾ ਗਿਆ। ਦੱਸਣਾ ਚਾਹੁੰਦੇ ਹਾਂ ਕਿ ਅਮਰਨਾਥ ਯਾਤਰਾ ਨੂੰ ਰੋਕਣ ਦਾ ਕਾਰਨ ਸਿਰਫ ਬਾਰਿਸ਼ ਹੀ ਨਹੀਂ ਸੀ, ਬਲਕਿ ਸੁਤੰਤਰਤਾ ਦਿਵਸ ਅਤੇ ਸੁਰੱਖਿਆ ਵੀ ਸੀ।
14 ਅਤੇ 15 ਅਗਸਤ ਨੂੰ ਪਾਕਿਸਤਾਨ ਅਤੇ ਭਾਰਤ ਆਪਣਾ-ਆਪਣਾ ਸੁਤੰਤਰਤਾ ਦਿਵਸ ਮਨਾ ਰਹੀ ਸੀ। ਕਸ਼ਮੀਰ ਘਾਟੀ ਸੰਵੇਦਨਸ਼ੀਲ ਇਲਾਕਾ ਹੈ ਅਤੇ ਅਜਿਹੇ 'ਚ ਯਾਤਰਾ ਨੂੰ ਸੁਰੱਖਿਆ ਦੇ ਕਾਰਨਾਂ ਨਾਲ ਵੀ ਰੋਕਿਆ ਗਿਆ ਸੀ। ਯਾਤਰਾ 28 ਜੂਨ ਨੂੰ ਸ਼ੁਰੂ ਹੋਈ ਸੀ ਅਤੇ ਹੁਣ ਤੱਕ 2.80 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਹ ਯਾਤਰਾ ਸਾਵਣ ਪੂਰਨਿਮਾ ਦੇ ਦਿਨ ਸਮਾਪਤ ਹੋ ਰਹੀ ਹੈ।
ਸੁਤੰਤਰਤਾ ਦਿਵਸ 'ਤੇ 'ਨਾਗ ਦੇਵਤਾ' ਨੇ ਤਿਰੰਗੇ ਨੂੰ ਦਿੱਤੀ ਸਲਾਮੀ
NEXT STORY