ਪਾਣੀਪਤ, (ਅਨੁਜ)- ਰਾਜਨਗਰ ਨਿਵਾਸੀ ਔਰਤ ਨੇ ਇਕ ਅਨੋਖੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ 2 ਸਿਰ, 2 ਲੱਤਾਂ, 4 ਅੱਖਾਂ ਤੇ 4 ਹੱਥ ਹਨ। ਓਧਰ ਨਾਲ ਹੀ ਬੱਚੇ ਦੇ ਦੋ ਦਿਲ ਵੀ ਹਨ।
ਬੱਚੇ ਦਾ ਜਨਮ ਇਕ ਨਿੱਜੀ ਹਸਪਤਾਲ ਵਿਚ 27 ਫਰਵਰੀ ਨੂੰ ਤੜਕੇ 3 ਵਜੇ ਹੋਇਆ। ਇਸ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਦੀ ਮਾਂ ਨੂੰ ਹਸਪਤਾਲ ਵਿਚ ਜਣੇਪੇ ਲਈ ਲਿਆਂਦਾ ਗਿਆ ਤਾਂ ਉਦੋਂ ਉਸ ਦਾ ਖੂਨ ਦਾ ਦਬਾਅ ਬਹੁਤ ਉਚੇ ਪੱਧਰ ’ਤੇ ਸੀ। ਅਜਿਹੇ ਵਿਚ ਉਨ੍ਹਾਂ ਦੇ ਸਾਹਮਣੇ ਬੱਚੇ ਦੀ ਮਾਂ ਦਾ ਸੁਰੱਖਿਅਤ ਜਣੇਪਾ ਕਰਾਉਣਾ ਚੈਲੰਜ ਰਿਹਾ। ਇਸ ਦੇ ਤੁਰੰਤ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਬੱਚੇ ਦੀ ਮਾਂ ਦਾ ਖੂਨ ਦਾ ਦਬਾਅ ਕੰਟਰੋਲ ਕੀਤਾ ਤੇ ਤੁਰੰਤ ਸਿਜੇਰੀਅਨ ਰਾਹੀਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ। ਉਸ ਨੂੰ ਦੇਖ ਕੇ ਉਹ ਖੁਦ ਹੈਰਾਨ ਰਹਿ ਗਏ ਕਿਉਂਕਿ ਬੱਚੇ ਦੇ ਦੋ ਸਿਰ, 2 ਲੱਤਾਂ, 4 ਅੱਖਾਂ, 4 ਹੱਥ ਅਤੇ 2 ਦਿਲ ਵੀ ਸਨ ਪਰ ਉਨ੍ਹਾਂ ਨੇ ਬੱਚੇ ਦੀ ਸਿਹਤ ਜਾਂਚਣ ਲਈ ਜਾਂਚ ਕੀਤੀ ਤਾਂ ਬੱਚਾ ਤੰਦਰੁਸਤ ਸੀ।
ਜੈਸ਼ ਨੇ ਆਪਣੀਆਂ ਅੱਤਵਾਦੀ ਕਾਰਵਾਈਆਂ ਕਾਰਨ 20 ਸਾਲ ’ਚ 2 ਵਾਰ ਭਾਰਤ ਨੂੰ ਲਿਆਂਦਾ ਜੰਗ ਦੇ ਕੰਢੇ ’ਤੇ
NEXT STORY