ਸ਼ਾਹਤਲਾਈ— ਪਤੀ-ਪਤਨੀ ਵਿਚਾਲੇ ਨਿੱਕੀ-ਨਿੱਕੀ ਗੱਲ 'ਤੇ ਝਗੜਾ ਹੋਣ ਕਾਰਨ ਰਿਸ਼ਤੇ 'ਚ ਖਟਾਸ ਆ ਜਾਂਦੀ ਹੈ। ਗੱਲ ਕਈ ਵਾਰ ਤਲਾਕ ਤਕ ਜਾ ਪੁੱਜਦੀ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲੇ ਸ਼ਾਹਤਲਾਈ 'ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤੀ-ਪਤਨੀ ਦੇ ਰਿਸ਼ਤੇ 'ਚ ਆਈ ਖਟਾਸ ਇਸ ਕਦਰ ਹਾਵੀ ਹੋ ਗਈ ਕਿ ਗੁੱਸੇ 'ਚ ਆਈ ਪਤਨੀ ਨੇ ਆਪਣੇ ਪਤੀ ਵਲੋਂ ਸਾਲਾਂ ਪਹਿਲਾਂ ਕੀਤੀ ਗਈ ਹੇਰਾ-ਫੇਰੀ ਦਾ ਖੁਲਾਸਾ ਕਰ ਦਿੱਤਾ। ਪਤੀ ਦੀ ਸ਼ਿਕਾਇਤ ਕਰਨ ਲਈ ਪਤਨੀ ਨੇ ਪੁਲਸ ਦਾ ਦਰਵਾਜ਼ਾ ਖੜਕਾਇਆ। ਫਿਲਹਾਲ ਮਹਿਲਾ ਦੀ ਸ਼ਿਕਾਇਤ 'ਤੇ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਨਾ ਸਿਰਫ ਪਤੀ ਦੀ ਨੌਕਰੀ ਜਾ ਸਕਦੀ ਹੈ, ਸਗੋਂ ਉਸ ਨੂੰ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਕੀ ਹੈ ਪੂਰਾ ਮਾਮਲਾ—
ਦਰਅਸਲ ਝੰਡੂਤਾ ਖੇਤਰ ਦੇ ਇਕ ਵਿਅਕਤੀ ਦਾ ਵਿਆਹ ਮੰਡੀ ਦੇ ਨੇਰਚੌਕ ਦੀ ਇਕ ਲੜਕੀ ਨਾਲ ਹੋਇਆ ਸੀ। ਉਸ ਸਮੇਂ ਉਕਤ ਵਿਅਕਤੀ ਫੌਜ 'ਚ ਸੀ। ਸੂਤਰਾਂ ਮੁਤਾਬਕ ਵਿਆਹ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਦੱਸਿਆ ਸੀ ਕਿ 12ਵੀਂ ਦੀ ਪ੍ਰੀਖਿਆ 'ਚ ਉਸ ਦੀ ਕੰਪਾਰਟਮੈਂਟ ਆਈ ਸੀ। ਉਸ ਦੌਰਾਨ ਉਹ ਫੌਜ ਵਿਚ ਭਰਤੀ ਹੋਇਆ ਸੀ। ਟ੍ਰੇਨਿੰਗ ਦੌਰਾਨ ਉਹ ਕੰਪਾਰਟਮੈਂਟ ਦੀ ਪ੍ਰੀਖਿਆ ਦੇਣ ਨਹੀਂ ਆ ਸਕਿਆ ਸੀ। ਉਸ ਨੇ ਕਿਸੇ ਹੋਰ ਤੋਂ ਆਪਣਾ ਉਹ ਪੇਪਰ ਦਿਵਾਇਆ ਸੀ। ਫੌਜ ਤੋਂ ਰਿਟਾਇਰਡ ਹੋਣ ਤੋਂ ਬਾਅਦ ਉਕਤ ਵਿਅਕਤੀ ਨੇ ਉਸੇ ਸਰਟੀਫਿਕੇਟ ਦੇ ਆਧਾਰ 'ਤੇ ਪਟਵਾਰੀ ਦੀ ਨੌਕਰੀ ਵੀ ਹਾਸਲ ਕਰ ਲਈ।
ਪਿਛਲੇ 20 ਸਾਲਾਂ ਦੇ ਸਭ ਤੋਂ ਵਧ ਦੇਰ ਤੱਕ ਚੱਲੀ ਲੋਕ ਸਭਾ ਦੀ ਕਾਰਵਾਈ
NEXT STORY