ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਰਭਿਆ ਗੈਂਗਰੇਪ ਕਾਂਡ ਦੇ 6 ਸਾਲ ਪੂਰੇ ਹੋਣ 'ਤੇ ਐਤਵਾਰ ਨੂੰ ਪੀੜਤਾ ਨੂੰ ਯਾਦ ਕੀਤਾ। ਕੇਜਰੀਵਾਲ ਨੇ ਟਵਿੱਟਰ 'ਤੇ ਟਵੀਟ ਕੀਤਾ, ''ਦਿੱਲੀ ਦੇ ਇਤਿਹਾਸ 'ਚ ਅੱਜ ਦੇ ਦਿਨ 6 ਸਾਲ ਪਹਿਲਾਂ ਸਭ ਤੋਂ ਗੰਭੀਰ ਅਪਰਾਧ ਹੋਇਆ ਸੀ। ਨਿਰਭਿਆ ਨੂੰ ਆਪਣੇ ਦਿਲ ਤੇ ਦਿਮਾਗ ਵਿਚ ਜ਼ਿੰਦਾ ਰੱਖਣ ਲਈ ਸਾਨੂੰ ਤਮਾਮ ਮੁਸ਼ਕਲਾਂ ਦੇ ਬਾਵਜੂਦ ਔਰਤਾਂ ਦੀ ਸੁਰੱਖਿਆ ਲਈ ਸਖਤ ਸੰਘਰਸ਼ ਯਕੀਨੀ ਕਰਨਾ ਹੋਵੇਗਾ।''

ਜ਼ਿਕਰਯੋਗ ਹੈ ਕਿ 23 ਸਾਲ ਦੀ ਪੈਰਾ-ਮੈਡੀਕਲ ਵਿਦਿਆਰਥਣ ਨਾਲ 16 ਦਸੰਬਰ 2012 ਨੂੰ ਚੱਲਦੀ ਬੱਸ ਵਿਚ ਗੈਂਗਰੇਪ ਕੀਤਾ ਗਿਆ ਸੀ ਅਤੇ ਫਿਰ ਉਸ ਦੇ ਦੋਸਤ ਨਾਲ ਉਸ ਨੂੰ ਬੱਸ 'ਚੋਂ ਸੜਕ 'ਤੇ ਸੁੱਟ ਦਿੱਤਾ ਗਿਆ ਸੀ। ਪੀੜਤਾ ਨੂੰ ਬਾਅਦ ਵਿਚ ਇਲਾਜ ਲਈ ਸਿੰਗਾਪੁਰ ਵੀ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕੀ। ਘਟਨਾ ਵਿਰੁੱਧ ਦੇਸ਼ ਭਰ ਵਿਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਸਨ।
ਰੇਲਵੇ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY