ਨਵੀਂ ਦਿੱਲੀ (ਏਜੰਸੀ)— ਬੀਤੇ ਦਿਨੀਂ ਦਿੱਲੀ ਦੇ ਪੰਜ ਸਿਤਾਰਾ ਹੋਟਲ ਹਯਾਤ ਰਿਜੈਂਸੀ ਦੇ ਬਾਹਰ ਬੰਦੂਕ ਨਾਲ ਜੋੜੇ ਨੂੰ ਧੌਂਸ ਦਿਖਾਉਣ ਵਾਲੇ ਬਸਪਾ ਦੇ ਸਾਬਕਾ ਸੰਸਦ ਮੈਂਬਰ ਦੇ ਬੇਟੇ ਆਸ਼ੀਸ਼ ਪਾਂਡੇ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਆਤਮਸਮਰਪਣ ਕਰ ਦਿੱਤਾ ਹੈ। ਆਸ਼ੀਸ਼ ਨੇ ਇਸ ਦੇ ਨਾਲ ਹੀ ਬਿਆਨ ਜਾਰੀ ਕਰ ਕੇ ਇਸ ਪੂਰੇ ਮਾਮਲੇ 'ਤੇ ਸਫਾਈ ਵੀ ਦਿੱਤੀ ਹੈ।
ਪੰਜ ਸਿਤਾਰਾ ਹੋਟਲ ਵਿਚ ਬੰਦੂਕ ਨਾਲ ਧੌਂਸ ਦੇਣ ਵਾਲੀ ਗੱਲ 'ਤੇ ਆਸ਼ੀਸ਼ ਨੇ ਕਿਹਾ, ''ਮੈਂ ਆਪਣੀ ਸੁਰੱਖਿਆ ਲਈ ਲਾਇਸੈਂਸੀ ਬੰਦੂਕ ਲੈ ਕੇ ਗਿਆ ਸੀ। ਮੇਰੇ ਕੋਲ ਲਾਇਸੈਂਸੀ ਬੰਦੂਕ ਹੈ, ਜੋ ਮੇਰੇ ਕੋਲ ਹਰ ਸਮੇਂ ਰਹਿੰਦੀ ਹੈ। ਮੈਂ ਇਸ ਦਾ ਇਸਤੇਮਾਲ ਕਿਸੇ ਨੂੰ ਧਮਕਾਉਣ ਲਈ ਨਹੀਂ ਕੀਤਾ। ਮੇਰੀ ਲੋਕਾਂ ਨੂੰ ਅਪੀਲ ਹੈ ਕਿ ਪਹਿਲਾਂ ਸੀ. ਸੀ. ਟੀ. ਵੀ. ਫੁਟੇਜ ਦੇਖ ਲੈਣ ਅਤੇ ਉਸ ਤੋਂ ਬਾਅਦ ਕਿਸੇ ਫੈਸਲੇ 'ਤੇ ਪਹੁੰਚਣ। ਜੇਕਰ ਤੁਸੀਂ ਵੀਡੀਓ ਫੁਟੇਜ ਦੇਖੋਗੇ ਤਾਂ ਪਤਾ ਚੱਲਗਾ ਕਿ ਉਸ ਰਾਤ ਲੇਡੀਜ਼ ਟਾਇਲਟ ਵਿਚ ਕੌਣ ਗਿਆ ਸੀ ਅਤੇ ਕਿਸ ਨੇ ਕਿਸ ਨੂੰ ਧਮਕਾਇਆ ਸੀ। ਵਿਰੋਧੀ ਧਿਰ ਵਲੋਂ ਹੋਈ ਗਲਤ ਕਾਰਵਾਈ ਨੂੰ ਵੀ ਦੇਖਿਆ ਜਾਵੇ। ਪਾਂਡੇ ਨੇ ਕਿਹਾ, ''ਪਿਛਲੇ ਕੁਝ ਦਿਨਾਂ ਤੋਂ ਮੇਰਾ ਮੀਡੀਆ ਟਰਾਇਲ ਕੀਤਾ ਜਾ ਰਿਹਾ ਹੈ। ਮੈਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਮੈਂ ਕੋਈ ਅੱਤਵਾਦੀ ਹਾਂ।''
ਦੱਸਣਯੋਗ ਹੈ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਸੰਸਦ ਮੈਂਬਰ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਨੇ ਸ਼ਨੀਵਾਰ ਦੀ ਰਾਤ ਨੂੰ ਇਕ ਸਾਬਕਾ ਕਾਂਗਰਸੀ ਵਿਧਾਇਕ ਦੇ ਬੇਟੇ ਗੌਰਵ ਕੰਵਰ ਨੂੰ ਧਮਕੀ ਦੇਣ ਲਈ ਹਯਾਤ ਹੋਟਲ ਵਿਚ ਆਪਣੀ ਬੰਦੂਕ ਕੱਢ ਲਈ ਸੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਆਸ਼ੀਸ਼ ਫਰਾਰ ਹੋ ਗਿਆ ਸੀ। ਦਿੱਲੀ ਪੁਲਸ ਆਸ਼ੀਸ਼ ਦੀ ਭਾਲ ਵਿਚ ਲਖਨਊ ਗਈ ਸੀ ਪਰ ਉਹ ਹੱਥ ਨਹੀਂ ਆਇਆ। ਉਸ ਦੀ ਭਾਲ ਲਈ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਪੁਲਸ ਜੁਟੀ ਹੋਈ ਹੈ, ਕਿਉਂਕਿ ਆਸ਼ੀਸ਼ ਪਾਂਡੇ ਲਖਨਊ ਦਾ ਰਹਿਣ ਵਾਲਾ ਹੈ। ਆਸ਼ੀਸ਼ ਵਿਰੁੱਧ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ।
ਸਰਕਾਰ ਵੇਚ ਰਹੀ ਸਸਤਾ ਸੋਨਾ, 2 ਦਿਨ ਹੋਰ ਚੱਲੇਗੀ ਸਕੀਮ
NEXT STORY