ਚੇਨਈ, (ਏਜੰਸੀ)-ਤਾਮਿਲਨਾਡੂ ’ਚ ਗੈਰ-ਕਾਨੂੰਨੀ ਰੂਪ ’ਚ ਰਹਿਣ, ਸਥਾਨਕ ਔਰਤ ਨਾਲ ਵਿਆਹ ਕਰਨ ਅਤੇ ਫਰਜ਼ੀ ਪਛਾਣ ਦਸਤਾਵੇਜ਼ਾਂ ਦੇ ਆਧਾਰ ’ਤੇ ਭਾਰਤੀ ਪਾਸਪੋਰਟ ਹਾਸਲ ਕਰਨ ਦੇ ਦੋਸ਼ ’ਚ ਬੰਗਲਾਦੇਸ਼ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ 47 ਸਾਲਾ ਕਾਮਿਲ ਵਜੋਂ ਹੋਈ ਹੈ।
ਪੁਲਸ ਅਨੁਸਾਰ ਕਾਮਿਲ 2008 ’ਚ ਪੱਛਮੀ ਬੰਗਾਲ ਦੇ ਰਸਤੇ ਗੈਰ-ਕਾਨੂੰੁਨੀ ਢੰਗ ਨਾਲ ਭਾਰਤ ’ਚ ਦਾਖਲ ਹੋਇਆ ਸੀ ਅਤੇ ਇਸ ਤੋਂ ਬਾਅਦ ਉਹ ਤਾਮਿਲਨਾਡੂ ਚਲਾ ਗਿਆ। ਪੁਲਸ ਨੇ ਦੱਸਿਆ ਕਿ ਤਾਮਿਲਨਾਡੂ ’ਚ ਰਹਿਣ ਦੌਰਾਨ ਉਸ ਨੇ ਇਕ ਔਰਤ ਨਾਲ ਵਿਆਹ ਕੀਤਾ ਅਤੇ ਬਾਅਦ ’ਚ ਉਸ ਨਾਲ ਤ੍ਰਿਪੁਰਾ ਚਲਾ ਗਿਆ। ਪੁਲਸ ਮੁਤਾਬਕ ਤਾਮਿਲਨਾਡੂ ਅਤੇ ਤ੍ਰਿਪੁਰਾ ’ਚ ਰਹਿਣ ਦੌਰਾਨ ਕਾਮਿਲ ਨੇ ਕਈ ਤਰ੍ਹਾਂ ਦੇ ਛੋਟੇ-ਮੋਟੇ ਕੰਮ ਕੀਤੇ। ਪੁਲਸ ਨੇ ਦੱਸਿਆ ਕਿ ਕਾਮਿਲ ਸ਼ੁਰੂਆਤ ’ਚ ਰੋਜ਼ਗਾਰ ਦੀ ਭਾਲ ’ਚ ਭਾਰਤ ਆਇਆ ਸੀ ਪਰ ਬਾਅਦ ’ਚ ਇੱਥੇ ਹੀ ਪੱਕੇ ਤੌਰ ’ਤੇ ਰਹਿਣ ਲੱਗਾ।
2027 ਦੀ ਜਨਗਣਨਾ 'ਤੇ ਜੈਰਾਮ ਰਮੇਸ਼ ਨੇ ਚੁੱਕੇ ਸਵਾਲ
NEXT STORY